ਵਡੋਦਰਾ— ਗੁਜਰਾਤ 'ਚ ਵਡੋਦਰਾ ਜ਼ਿਲੇ ਦੇ ਪਾਦਰਾ ਖੇਤਰ 'ਚ ਅੱਜ ਇਕ ਟਰੱਕ 'ਚੋਂ ਕਰੀਬ 21 ਲੱਖ ਰੁਪਏ ਤੋਂ ਜ਼ਿਆਦਾ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਿਸ ਦੌਰਾਨ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਬ ਇੰਸਪੈਕਟਰ ਐੱਚ ਬਿਹੋਲਾ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ 'ਤੇ ਅੱਜ ਦੁਪਹਿਰ ਨੂੰ ਪਾਦਰਾ-ਵਡੋਦਰਾ ਰੋਡ 'ਤੇ ਸਾਂਗਮਾ ਕੇਨਾਲ ਨੇੜੇ ਵਾਹਨਾਂ ਦੀ ਤਲਾਸ਼ੀ ਲਈ ਗਈ। ਜਿਸ ਦੌਰਾਨ ਸਾਈਕਲ ਦੇ ਸਪੇਅਰ ਪਾਰਟਾਂ ਨਾਲ ਭਰੇ ਇਕ ਟਰੱਕ 'ਚੋਂ 13 ਹਜ਼ਾਰ 416 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਟਰੱਕ 'ਚੋਂ ਬਰਾਮਦ ਕੀਤੀ ਨਾਜਾਇਜ਼ ਸ਼ਰਾਬ ਦੀ ਕੀਮਤ ਲਗਭਗ 21 ਲੱਖ 84 ਹਜ਼ਾਰ ਰੁਪਏ ਦੱਸੀ ਗਈ ਹੈ। ਟਰੱਕ ਚਾਲਕ ਪੰਜਾਬ ਦਾ ਵਾਸੀ ਹੈ ਅਤੇ ਇਸ ਸਿਲਸਿਲੇ 'ਚ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਗਿਆ ਹੈ। ਟਰੱਕ ਚਾਲਕ ਪੰਜਾਬ ਦੇ ਬਠਿੰਡਾ ਦਾ ਨਿਵਾਸੀ ਹੈ, ਜਿਸ ਦਾ ਨਾਂ ਹਾਕਮ ਸਿੰਘ (50) ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਸਾਈਕਲ ਦੇ ਸਪੇਅਰ ਪਾਰਟਾਂ ਨਾਲ ਭਰਿਆ ਟਰੱਕ ਬਠਿੰਡਾ ਤੋਂ ਗਾਂਧੀਨਗਰ ਪਹੁੰਚਾਉਣਾ ਸੀ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਟਰੱਕ 'ਚ ਨਾਜਾਇਜ਼ ਸ਼ਰਾਬ ਵੀ ਰੱਖੀ ਹੋਈ ਹੈ।
ਸ਼੍ਰੀਨਗਰ 'ਚ ਹਸਪਤਾਲ 'ਤੇ ਹੋਏ ਅੱਤਵਾਦੀ ਹਮਲੇ ਦੀ ਲਸ਼ਕਰ ਨੇ ਲਈ ਜ਼ਿੰਮੇਵਾਰੀ
NEXT STORY