ਜੰਮੂ— ਨੌਰਾਤਿਆਂ 'ਤੇ ਆਧਾਰ ਕੰਪਲੈਕਸ ਕੱਟੜਾ ਤੋਂ ਲੈ ਕੇ ਮਾਤਾ ਵੈਸ਼ਨੋ ਦੇਵੀ ਭਵਨ ਤੱਕ ਯਾਤਰਾ ਸਖਤ ਸੁਰੱਖਿਆ ਪਹਿਰੇ 'ਚ ਰਹੇਗੀ। ਜੰਮੂ-ਕਸ਼ਮੀਰ ਦੇ ਮੁੜ ਗਠਨ ਤੋਂ ਬਾਅਦ ਪਹਿਲੀ ਵਾਰ ਨੌਰਾਤਿਆਂ ਦੌਰਾਨ ਵੈਸ਼ਨੋ ਦੇਵੀ ਯਾਤਰਾ ਲਈ ਵੱਡੇ ਪੱਧਰ 'ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਪੂਰਾ ਯਾਤਰਾ ਮਾਰਗ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਸੁਰੱਖਿਆ ਲਈ ਸੀ.ਆਰ.ਪੀ.ਐੱਫ. ਦੀ 06 ਬਟਾਲੀਅਨ ਵੀ ਮੋਢੇ ਨਾਲ ਮੋਢਾ ਮਿਲਾ ਕੇ ਪੁਲਸ ਦਾ ਸਾਥ ਦੇ ਰਹੀ ਹੈ।
ਵਾਹਨਾਂ ਨੂੰ ਰੋਕ ਕੇ ਲਈ ਜਾ ਰਹੀ ਤਲਾਸ਼ੀ
ਆਧਾਰ ਕੰਪਲੈਕਸ ਕੱਟੜਾ ਦੇ ਸਾਰੇ ਪ੍ਰਮੁੱਖ ਸਥਾਨਾਂ ਸਮੇਤ ਮਾਂ ਵੈਸ਼ਨੋ ਦੇਵੀ ਦੇ ਭਵਨ ਅਤੇ ਮਾਰਗ 'ਤੇ ਪੈਣ ਵਾਲੇ ਸਾਰੇ ਪੜਾਵਾਂ 'ਤੇ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੁਸਤੈਦੀ ਵਧਾ ਦਿੱਤੀ ਗਈ ਹੈ। ਹਰ ਆਉਣ-ਜਾਣ ਵਾਲਿਆਂ 'ਤੇ ਪੈਨੀ ਨਜ਼ਰ ਹੈ। ਸ਼ਰਧਾਲੂਆਂ ਤੋਂ ਪੁੱਛ-ਗਿੱਛ ਤੋਂ ਲੈ ਕੇ ਉਨ੍ਹਾਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਕੱਟੜਾ ਨਾਲ ਲੱਗਦੀਆਂ ਸਾਰੀਆਂ ਪੁਲਸ ਅਤੇ ਸੁਰੱਖਿਆ ਚੌਕੀਆਂ 'ਚੋਂ ਲੰਘਣ ਵਾਲੇ ਵਾਹਨਾਂ ਨੂੰ ਰੋਕ ਕੇ ਅਤੇ ਜ਼ਰੂਰਤ ਹੋਣ 'ਤੇ ਸਵਾਰੀਆਂ ਨੂੰ ਉਤਾਰ ਕੇ ਵੀ ਤਲਾਸ਼ੀ ਲਈ ਜਾ ਰਹੀ ਹੈ।
ਹਰ ਪਾਸੇ ਪੁਲਸ ਕਰਮਚਾਰੀ ਹਨ ਤਾਇਨਾਤ
ਏ.ਐੱਸ.ਪੀ. ਕੱਟੜਾ ਨਰੇਸ਼ ਸਿੰਘ ਨੇ ਦੱਸਿਆ ਕਿ ਨੌਰਾਤੇ ਉਤਸਵ ਨੂੰ ਲੈ ਕੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਸਮੇਤ ਕਰਮਚਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਚਾਹੇ ਨਗਰ ਦਾ ਮੁੱਖ ਬੱਸ ਅੱਡਾ ਹੋਵੇ ਜਾਂ ਰੇਲਵੇ ਸਟੇਸ਼ਨ ਜਾਂ ਫਿਰ ਵੈਸ਼ਨੋ ਦੇਵੀ ਦਾ ਭਵਨ ਅਤੇ ਹਰ ਪ੍ਰਮੁੱਖ ਸਥਾਨ 'ਤੇ ਪੁਲਸ ਕਰਮਚਾਰੀ ਤਾਇਨਾਤ ਹਨ। ਪਹਿਲਾਂ ਤੋਂ ਵਧ ਸੁਰੱਖਿਆ ਅਤੇ ਸਾਵਧਾਨੀ ਵਰਤੀ ਜਾ ਰਹੀ ਹੈ। ਕੱਟੜਾ ਵੱਲ ਆਉਣ ਵਾਲੇ ਸਾਰੇ ਸ਼ਾਰਟਕੱਟ ਅਤੇ ਪ੍ਰਮੁੱਖ ਰਸਤਿਆਂ 'ਤੇ ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ ਹੈ। ਭਵਨ ਤੋਂ ਲੈ ਕੇ ਆਧਾਰ ਕੰਪਲੈਕਸ ਕੱਟੜਾ ਦੇ ਸਾਰੇ ਪ੍ਰਮੁੱਖ ਸਥਾਨਾਂ 'ਤੇ ਸੀ.ਸੀ.ਟੀ.ਵੀ. ਯਾਨੀ ਤੀਜੀ ਅੱਖ ਦਾ ਵੀ ਪਹਿਰਾ ਰਹੇਗਾ।
ਦਿੱਲੀ 'ਚ ਇੱਕੋ ਮੰਚ 'ਤੇ ਨਜ਼ਰ ਆਏ ਬਾਬਾ ਰਾਮਦੇਵ, ਦਲਾਈਲਾਮਾ ਅਤੇ ਮੌਲਾਨਾ ਮਹਿਮੂਦ ਮਦਨੀ
NEXT STORY