ਵਾਰਾਣਸੀ— ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ ਹਨ। ਪੀ. ਐੱਮ. ਮੋਦੀ ਦੇਵ ਦੀਵਾਲੀ ਦਾ ਪਹਿਲਾ ਦੀਵਾ ਜਗਾਉਣਗੇ। ਇਸ ਦੌਰਾਨ ਵਾਰਾਣਸੀ ਦੇ ਘਾਟ 15 ਲੱਖ ਦੀਵਿਆਂ ਨਾਲ ਜਗਮਗਾਉਣਗੇ। ਵਾਰਾਣਸੀ ਪੁੱਜੇ ਮੋਦੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੇਵ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਅੱਜ ਕਾਸ਼ੀ ਨੂੰ ਆਧੁਨਿਕ ਇੰਫਰਾਸਟ੍ਰਕਚਰ ਦਾ ਇਕ ਹੋਰ ਤੋਹਫ਼ਾ ਮਿਲ ਰਿਹਾ ਹੈ। ਇਸ ਦਾ ਫਾਇਦਾ ਕਾਸ਼ੀ ਦੇ ਨਾਲ-ਨਾਲ ਪ੍ਰਯਾਗਰਾਜ ਦੇ ਲੋਕਾਂ ਨੂੰ ਵੀ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਵਧਾਈ।
ਪ੍ਰਧਾਨ ਮੰਤਰੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦੇ ਚੌੜੀਕਰਨ ਦਾ ਉਦਘਾਟਨ ਕੀਤਾ। 73 ਕਿਲੋਮੀਟਰ ਦੇ ਇਸ ਹਾਈਵੇਅ ਦੇ ਚੌੜੀਕਰਨ 'ਤੇ 2,447 ਕਰੋੜ ਰੁਪਏ ਖਰਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ 2013 ਵਿਚ ਮੇਰੀ ਪਹਿਲੀ ਜਨ ਸਭਾ ਇਸੇ ਮੈਦਾਨ ਵਿਚ ਹੋਈ ਸੀ, ਉਦੋਂ ਇੱਥੋਂ ਲੰਘਣ ਵਾਲਾ ਹਾਈਵੇਅ-4 ਲੇਨ ਦਾ ਸੀ। ਅੱਜ ਬਾਬਾ ਵਿਸ਼ਵਨਾਥ ਦੇ ਆਸ਼ੀਰਵਾਦ ਸਦਕਾ ਇਹ 6-ਲੇਨ ਦਾ ਹੋ ਗਿਆ ਹੈ।
ਮੋਦੀ ਦੇ ਭਾਸ਼ਣ ਦੇ ਕੁਝ ਅੰਸ਼-
ਕਾਸ਼ੀ 'ਚ ਜਿੰਨਾ ਕੰਮ ਹੁਣ ਹੋ ਰਿਹਾ ਹੈ, ਓਨਾਂ ਆਜ਼ਾਦੀ ਮਗਰੋਂ ਕਦੇ ਨਹੀਂ ਹੋਇਆ
ਉੱਤਰ ਪ੍ਰਦੇਸ਼ ਦੀ ਪਹਿਚਾਣ 'ਐਕਸਪ੍ਰੈੱਸ ਪ੍ਰਦੇਸ਼' ਦੇ ਰੂਪ ਵਿਚ ਹੋ ਰਹੀ ਹੈ
ਅੱਜ ਕਰੀਬ ਇਕ ਦਰਜਨ ਹਵਾਈ ਅੱਡੇ ਯੂ. ਪੀ. ਵਿਚ ਸੇਵਾ ਲਈ ਤਿਆਰ ਹੋ ਰਹੇ ਹਨ
ਨਵੇਂ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਲਈ ਨਵੇਂ ਵਿਕਲਪ ਹਨ
ਕਿਸਾਨਾਂ ਨੂੰ ਫ਼ਸਲ ਵੇਚਣ ਦੀ ਆਜ਼ਾਦੀ ਮਿਲੀ
ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਫਾਇਦਾ, ਉਨ੍ਹਾਂ ਨੂੰ ਮਜਬੂਤ ਕਰ ਰਹੇ ਹਾਂ
ਕਰਜ਼ਾ ਮੁਆਫ਼ੀ ਦੇ ਨਾਮ 'ਤੇ ਪਹਿਲਾਂ ਕਿਸਾਨਾਂ ਨਾਲ ਧੋਖਾ ਹੁੰਦਾ ਸੀ
4 ਕਰੋੜ ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਦਾ ਲਾਭ
ਕਿਸਾਨਾਂ ਨੂੰ ਕਾਨੂੰਨੀ ਸੁਰੱਖਿਆ ਮਿਲੀ ਹੈ
ਸਾਲਾਂ ਤੱਕ ਐੱਮ. ਐੱਸ. ਪੀ. ਨੂੰ ਲੈ ਕੇ ਧੋਖਾ ਹੁੰਦਾ ਰਿਹਾ
ਕਸ਼ਮੀਰ 'ਚ ਧੂਮ-ਧਾਮ ਨਾਲ ਮਨਾਇਆ ਗਿਆ 'ਬਾਬੇ ਨਾਨਕ' ਦਾ ਪ੍ਰਕਾਸ਼ ਪੁਰਬ
NEXT STORY