ਨੈਸ਼ਨਲ ਡੈਸਕ— 5 ਸੂਬਿਆਂ ਦੇ ਚੋਣ ਨਤੀਜੇ ਤਕਰੀਬਨ ਫਾਈਨਲ ਹੋ ਗਏ ਹਨ। ਤਿੰਨ ਹਿੰਦੀ ਭਾਸ਼ੀ ਸੂਬਿਆਂ 'ਚ ਕਾਂਗਰਸ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਰਾਜਸਥਾਨ 'ਚ ਕਾਂਗਰਸ ਬਹੁਮਤ ਦੇ ਕਾਫੀ ਨੇੜੇ ਹੈ। ਇਸੇ ਦੌਰਾਨ ਸੂਬੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ।
ਅਸਤੀਫੇ ਤੋਂ ਬਾਅਧ ਪ੍ਰੈਸ ਕਾਨਫਰੰਸ ਕਰਦੇ ਹੋਏ ਵਸੁੰਧਰਾ ਨੇ ਕਾਂਗਰਸ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ 5 ਸਾਲ 'ਚ ਭਾਜਪਾ ਨੇ ਵਿਕਾਸ ਦੇ ਚੰਗੇ ਕੰਮ ਕੀਤੇ ਤੇ ਹੁਣ ਵਿਰੋਧੀ 'ਚ ਬੈਠ ਕੇ ਜਨਤਾ ਦੀ ਆਵਾਜ਼ ਚੁੱਕਾਂਗੇ। ਰਾਜੇ ਨੇ ਕਿਹਾ, 'ਅਸੀਂ ਆਸ਼ਾ ਕਰਦੇ ਹਾਂ ਕਿ ਕਾਂਗਰਸ ਭਾਜਪਾ ਸਰਕਾਰ 'ਚ ਕੀਤੇ ਗਏ ਕੰਮ ਨੂੰ ਅੱਗੇ ਵਧਾਏਗੀ।
ਮੱਧ ਪ੍ਰਦੇਸ਼ ਚੋਣਾਂ : ਸੂਬੇ ਨੂੰ ਮਿਲਿਆ 'ਹੱਥ ਦਾ ਸਾਥ', ਕੌਣ ਬਣੇਗਾ ਮੁੱਖ ਮੰਤਰੀ?
NEXT STORY