ਨੈਨੀਤਾਲ – ਉੱਤਰਾਖੰਡ ਦੇ ਮਾਣਯੋਗ ਰਾਜਪਾਲ ਰਿਟਾਇਰਡ ਲੈਫਟਿਨੈਂਟ ਜਨਰਲ ਗੁਰਮੀਤ ਸਿੰਘ ਨਾਲ ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਨੈਨੀਤਾਲ ਸਥਿਤ ਰਾਜ ਭਵਨ ਦੀ ਸੁੰਦਰ ਤੇ ਪ੍ਰਾਕ੍ਰਿਤਿਕ ਵਾਤਾਵਰਣ ਵਿਚ ਚਾਹ ਦਾ ਸੁਆਦ ਲਿਆ ਅਤੇ ਕਈ ਮੁੱਦਿਆ 'ਤੇ ਚਰਚਾ ਕੀਤੀ।
ਇਸ ਦੀ ਜਾਣਕਾਰੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਸ਼ਲ ਮੀਡੀਆ ਅਕਾਉਂਟ X 'ਤੇ ਪੋਸਟ ਸਾਂਝੀ ਕਰ ਦਿੱਤੀ। ਇਸ ਮੁਲਾਕਾਤ ਦੌਰਾਨ ਰਾਜਪਾਲ ਦੀ ਸਾਦਗੀ, ਦੂਰਦਰਸ਼ੀ ਸੋਚ ਅਤੇ ਸੈਨਿਕ ਅਨੁਭਵ ਦੀ ਛਾਪ ਨੇ ਵਿਸ਼ੇਸ਼ ਪ੍ਰਭਾਵ ਛੱਡਿਆ। ਰਾਜ ਭਵਨ ਦੀ ਪ੍ਰਾਕ੍ਰਿਤਿਕ ਖੂਬਸੂਰਤੀ ਨੇ ਇਸ ਚਰਚਾ ਨੂੰ ਹੋਰ ਵੀ ਮਾਣਯੋਗ ਬਣਾ ਦਿੱਤਾ। ਇਹ ਮੁਲਾਕਾਤ ਆਦਰ, ਸਨਮਾਨ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨਾਲ ਭਰਪੂਰ ਰਹੀ, ਜਿਸ ਨੇ ਇੱਕ ਯਾਦਗਾਰ ਅਨੁਭਵ ਦਾ ਰੂਪ ਧਾਰ ਲਿਆ।
ਧਰਤੀ ਤੋਂ ISS ਤੋਂ ਸਿਰਫ 400 ਕਿਲੋਮੀਟਰ ਦੂਰ... ਫਿਰ ਵੀ ਲੱਗਣਗੇ 28 ਘੰਟੇ, ਕਾਰਨ ਜਾਣ ਹੋ ਜਾਓਗੇ ਹੈਰਾਨ
NEXT STORY