ਨਵੀਂ ਦਿੱਲੀ (ਭਾਸ਼ਾ): ਦਿੱਲੀ ਮਹਿਲਾ ਕਮਿਸ਼ਨ ਨੇ ਮੈਟਰੋ ਟਰੇਨ ਵਿਚ ਕਥਿਤ ਤੌਰ 'ਤੇ ਅਸ਼ਲੀਲ ਹਰਕਤ ਕਰਦੇ ਹੋਏ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋਣ ਸਬੰਧੀ ਸ਼ਹਿਰ ਦੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਮਿਸ਼ਨ ਨੇ ਕਿਹਾ ਕਿ ਇਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਨੂੰ ਦਿੱਲੀ ਮੈਟਰੋ ਵਿਚ ਬੇਸ਼ਰਮੀ ਨਾਲ 'ਅਸ਼ਲੀਲ ਹਰਕਤ' ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਕਮਿਸ਼ਨ ਨੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਦਰਜ ਕੀਤੇ ਗਏ ਮਾਮਲੇ ਦੀ ਕਾਪੀ ਤੇ ਇਕ ਮਈ ਤਕ ਵਿਸਥਾਰਤ ਕਾਰਵਾਈ ਰਿਪੋਰਟ ਮੰਗੀ ਹੈ। ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਹਿਲਵਾਨਾਂ ਦੇ ਸੰਘਰਸ਼ ਦਾ ਅਸਰ, WFI ਮੁਖੀ ਖ਼ਿਲਾਫ਼ POCSO ਸਣੇ 2 ਮਾਮਲੇ ਦਰਜ
ਮਾਲੀਵਾਲ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਇਕ ਵੀਡੀਓ ਵਿਚ ਇਕ ਵਿਅਕਤੀ ਨੂੰ ਦਿੱਲੀ ਮੈਟਰੋ ਵਿਚ ਬੇਸ਼ਰਮੀ ਨਾਲ ਗ਼ਲਤ ਹਰਕਤ ਕਰਦਿਆਂ ਵੇਖਿਆ ਜਾ ਸਕਦਾ ਹੈ। ਇਹ ਬਹੁਤ ਹੀ ਘਿਨੌਣੀ ਤੇ ਪਰੇਸ਼ਾਨ ਕਰਨ ਵਾਲੀ ਘਟਨਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਮੈਟਰੋ ਵਿਚ ਇਸ ਤਰ੍ਹਾਂ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਹਨ ਤੇ ਅਜਿਹੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਮੈਟਰੋ ਵਿਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।"
ਇਹ ਖ਼ਬਰ ਵੀ ਪੜ੍ਹੋ - 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੁੱਟ-ਕੁੱਟ ਕੇ ਮਾਰਿਆ ਆਪਣਾ ਹੀ ਸਹਿਪਾਠੀ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਦਿੱਲੀ ਮੈਟਰੋ ਰੇਲ ਨਿਗਮ (DMRC) ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕਿਹਾ ਕਿ ਉਹ ਮੈਟਰੋ ਵਿਚ ਉਡਨ ਦਸਤੇ ਦੀ ਤਾਇਨਾਤੀ ਵਧਾਵੇਗਾ। DMRC ਨੇ ਕਿਹਾ ਕਿ, "ਅਸੀਂ ਯਾਤਰੀਆਂ ਤੋਂ ਮੈਟਰੋ ਵਿਚ ਯਾਤਰਾ ਕਰਦੇ ਸਮੇਂ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀ ਅਪੀਲ ਕਰਦੇ ਹਾਂ। ਜੇਕਰ ਹੋਰ ਯਾਤਰੀਆਂ ਨੂੰ ਕੋਈ ਇਤਰਾਜ਼ਯੋਗ ਵਤੀਰਾ ਦਿਖਦਾ ਹੈ ਤਾਂ ਉਨ੍ਹਾਂ ਨੂੰ ਗਲਿਆਰੇ, ਸਟੇਸ਼ਨ, ਸਮੇਂ ਆਦਿ ਦਾ ਵੇਰਵਾ ਦਿੰਦਿਆਂ ਤੁਰੰਤ ਡੀ.ਐੱਮ.ਆਰ.ਸੀ. ਹੈਲਪਲਈਨ 'ਤੇ ਮਾਮਲੇ ਦੀ ਸੂਚਨਾ ਦੇਣੀ ਚਾਹੀਦੀ ਹੈ।" ਡੀ.ਐੱਮ.ਆਰ.ਸੀ. ਨੇ ਕਿਹਾ ਕਿ ਉਹ ਮੈਟਰੋ ਵਿਚ ਇਸ ਤਰ੍ਹਾਂ ਦੇ ਵਤੀਰੇ 'ਤੇ ਨਜ਼ਰ ਰੱਖਣ ਲਈ ਉਡਨ ਦਸਤੇ ਦੀ ਗਿਣਤੀ ਵਧਾਉਣਗੇ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ ’ਚ ਵਿਕਟੋਰੀਆ ਸੂਬੇ ਤੋਂ ਬਾਅਦ ਹੁਣ ਕੇਂਦਰੀ ਸੰਸਦ ਕੈਨਬਰਾ 'ਚ ਸੁਸ਼ੋਭਿਤ ਹੋਈ 'ਗੀਤਾ'
NEXT STORY