ਲੱਦਾਖ- ਭਾਰਤ ਤੇ ਚੀਨ ਦੀਆਂ ਫ਼ੌਜਾਂ ਦੇ ਵਿਚਾਲੇ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਨੂੰ ਲੈ ਕੇ ਅੱਜ ਪੂਰੇ ਦੇਸ਼ 'ਚ ਗੁੱਸਾ ਹੈ। ਚੀਨ ਫ਼ੌਜੀਆਂ ਵਲੋਂ ਕੀਤੇ ਗਏ ਧੋਖੇ ਦੇ ਚੱਲਦੇ ਭਾਰਤ ਨੇ ਆਪਣੇ 20 ਜਵਾਨਾਂ ਨੂੰ ਖੋਹ ਦਿੱਤਾ। ਹੁਣ ਇਸ ਖੂਨੀ ਸੰਘਰਸ਼ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 15 ਜੂਨ ਨੂੰ ਹੋਈ ਘਟਨਾ ਦੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਭਾਰਤ ਤੇ ਚੀਨ ਦੇ ਫ਼ੌਜੀ ਇਕ ਦੂਜੇ ਨਾਲ ਉਲਝਦੇ ਹੋਏ ਦਿਖਾਈ ਦੇ ਰਹੇ ਹਨ। ਇਸ 'ਚ ਸਾਰੇ ਫ਼ੌਜੀਆਂ ਨੇ ਮਾਸਕ ਪਾਏ ਹੋਏ ਹਨ, ਜੋ ਨਜ਼ਰ ਆ ਰਹੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਹ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਦੀ ਹੀ ਵੀਡੀਓ ਹੈ।
ਦੱਸ ਦੇਈਏ 5-16 ਜੂਨ ਨੂੰ ਗਲਵਾਨ ਘਾਟੀ 'ਚ ਭਾਰਤ-ਚੀਨ ਲਾਈਨ ਆਫ ਐਕਚੁਅਲ ਕੰਟਰੋਲ (ਐੱਲ. ਏ. ਸੀ.) 'ਤੇ ਦੋਵਾਂ ਫ਼ੌਜਾਂ ਦੇ ਵਿਚਾਲੇ ਹੋਈ ਝੜਪ 'ਚ ਚੀਨੀ ਫ਼ੌਜ ਨੇ ਲੋਹੇ ਦੀ ਰਾਡ ਦਾ ਇਸਤੇਮਾਲ ਕੀਤਾ ਸੀ। ਇਸ ਝੜਪ 'ਚ ਭਾਰਤੀ ਫ਼ੌਜ ਦੇ ਇਕ ਕਰਨਲ ਸਮੇਤ 20 ਫ਼ੌਜੀਆਂ ਦੀ ਮੌਤ ਹੋਈ ਸੀ। ਭਾਰਤ ਦਾ ਦਾਅਵਾ ਹੈ ਕਿ ਚੀਨੀ ਫ਼ੌਜੀਆਂ ਦਾ ਵੀ ਨੁਕਸਾਨ ਹੋਇਆ ਹੈ ਪਰ ਚੀਨ ਇਸ ਤੋਂ ਇਨਕਾਰ ਕਰ ਰਿਹਾ ਹੈ।
ਭਾਰਤ-ਚੀਨ ਸਰਹੱਦ ਨੂੰ ਜੋੜਣ ਵਾਲਾ ਪੁੱਲ ਟੁੱਟਿਆ, ਨਦੀ 'ਚ ਡੁੱਬਿਆ ਟਰਾਲਾ
NEXT STORY