ਹਲਦਵਾਨੀ/ਪਿਥੌਰਾਗੜ੍ਹ : ਚੀਨ ਦੇ ਨਾਲ ਸਰਹੱਦ 'ਤੇ ਵਿਵਾਦ ਵਿਚਾਲੇ ਭਾਰਤੀ ਫ਼ੌਜ ਦੀਆਂ ਤਿਆਰੀਆਂ ਨੂੰ ਇੱਕ ਝਟਕਾ ਲੱਗਾ ਹੈ। ਉਤਰਾਖੰਡ ਦੇ ਪਿਥੌਰਾਗੜ੍ਹ ਸਥਿਤ ਮੁਨਸਿਆਰੀ 'ਚ ਰਣਨੀਤਕ ਰੂਪ ਨਾਲ ਬੇਹੱਦ ਅਹਿਮ ਮੰਨਿਆ ਜਾਣ ਵਾਲਾ ਇੱਕ ਵੈਲੀ ਬ੍ਰਿਜ ਟੁੱਟ ਗਿਆ ਹੈ। ਚੀਨ ਬਾਰਡਰ ਤੋਂ ਸਰਹੱਦੀ ਬਿਆਸ ਨਦੀ ਨੂੰ ਜੋੜਨ ਵਾਲਾ ਵੈਲੀ ਬ੍ਰਿਜ ਸੋਮਵਾਰ ਸਵੇਰੇ ਲੱਗਭੱਗ 9 ਵਜੇ ਟਰਾਲਾ ਚਾਲਕ ਦੀ ਲਾਪਰਵਾਹੀ ਕਾਰਣ ਡਿੱਗ ਗਿਆ। ਇਸ ਨਾਲ ਚੀਨ ਸਰਹੱਦ 'ਤੇ ਸਥਿਤ ਬਿਆਸ ਘਾਟੀ 'ਤੇ ਸਥਿਤ 7 ਪਿੰਡਾਂ ਦੇ ਨਾਲ ਹੀ ਇਤਿਹਾਸਕ ਕੈਲਾਸ਼ ਮਾਨਸਰੋਵਰ ਯਾਤਰਾ ਰਸਤੇ ਦਾ ਸੰਪਰਕ ਟੁੱਟ ਗਿਆ ਹੈ। ਮੁਨਸਿਆਰੀ ਤੋਂ ਮਿਲਮ ਹੁੰਦੇ ਹੋਏ ਚੀਨ ਬਾਰਡਰ ਤੱਕ ਜਾਣ ਵਾਲਾ ਇਹ ਰਸਤਾ ਫ਼ੌਜ, ਆਈ. ਟੀ. ਬੀ. ਪੀ. ਅਤੇ ਸੁਰੱਖਿਆ ਬਲਾਂ ਲਈ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਸ ਪੁੱਲ ਨੂੰ ਸਾਲ 2016 'ਚ ਆਈ ਆਫ਼ਤ ਦੌਰਾਨ ਬਣਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਟਰਾਲਾ ਚਾਲਕ ਨੂੰ ਉੱਥੇ ਤਾਇਨਾਤ ਸਰਹੱਦ ਸੜਕ ਸੰਗਠਨ ਦੇ ਕਰਮਚਾਰੀ ਨੇ ਰੋਕਿਆ ਸੀ। ਕਰਮਚਾਰੀ ਨੇ ਕਿਹਾ ਸੀ ਕਿ ਇਹ ਪੁੱਲ ਇੰਨਾ ਜ਼ਿਆਦਾ ਭਾਰ ਨਹੀਂ ਸਹਿਣ ਕਰ ਸਕੇਗਾ। ਟਰਾਲਾ ਚਾਲਕ ਨਹੀਂ ਮੰਨਿਆ ਅਤੇ ਸੇਨਰ ਗਾੜ ਦੇ ਕੋਲ ਸਥਿਤ ਪੁੱਲ ਤਬਾਹ ਹੋ ਗਿਆ। ਹਾਦਸੇ 'ਚ ਟਰਾਲੇ 'ਤੇ ਸਵਾਰ 2 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਿਥੌਰਾਗੜ੍ਹ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਧਾਰਚੂਲਾ ਦੇ ਉਪ ਜ਼ਿਲ੍ਹਾ ਅਧਿਕਾਰੀ ਅਨਿਲ ਸ਼ੁਕਲਾ ਨੇ ਦੱਸਿਆ ਕਿ ਤਵਾਘਾਟ ਤੋਂ ਅੱਗੇ ਚੀਨ ਸਰਹੱਦ ਨੂੰ ਜੋੜਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਗਰੇਫ ਵਲੋਂ ਸੜਕ ਨਿਰਮਾਣ ਕੀਤਾ ਜਾ ਰਿਹਾ ਹੈ। ਮਾਲਪਾ ਦੇ ਅੱਗੇ ਸੜਕ ਨਿਰਮਾਣ ਲਈ ਨਿੱਜੀ ਕੰਪਨੀ ਗਰਗ ਐਂਡ ਗਰਗ ਨੂੰ ਠੇਕਾ ਦਿੱਤਾ ਗਿਆ ਹੈ। ਹਾਦਸਾ ਇਸ ਕੰਪਨੀ ਦੇ ਟਰਾਲੇ ਨਾਲ ਵਾਪਰਿਆ। ਪੁੱਲ ਟੁੱਟਣ ਕਾਰਣ ਉੱਚ ਹਿਮਾਲਿਆ ਦੇ 7 ਪਿੰਡਾਂ ਨਾਲ ਪ੍ਰਵਾਸ ਕਰਣ ਵਾਲੇ ਪਿੰਡ ਵਾਸੀਆਂ, ਆਰਮੀ ਦੇ ਜਵਾਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਉਥੇ ਹੀ ਇਸ ਕਾਰਨ ਮੁਨਸਿਆਰੀ-ਮਿਲਮ ਤੱਕ ਬਣ ਰਹੀ ਸੜਕ ਦੀ ਨਿਰਮਾਣ ਕਾਰਜ ਵੀ ਪ੍ਰਭਾਵਿਤ ਹੋਵੇਗਾ।
ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਦੀ ਸਿਹਤ 'ਚ ਹੋਇਆ ਸੁਧਾਰ
NEXT STORY