ਸ਼ਿਵਮੋਗਾ, (ਭਾਸ਼ਾ)- ਕਰਨਾਟਕ ’ਚ ਸੂਬਾ ਸਰਕਾਰ ਵਲੋਂ ਸੰਚਾਲਿਤ ਇਕ ਸਕੂਲ ’ਚ ਵਿਦਿਆਰਥੀਆਂ ਵਲੋਂ ਟਾਇਲਟਾਂ ਦੀ ਸਫਾਈ ਕਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੂੰ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ।
ਅਧਿਕਾਰੀਆਂ ਮੁਤਾਬਕ ਵੀਡੀਓ ’ਚ ਇਕ ਸਕੂਲ ਦੇ ਕੁਝ ਵਿਦਿਆਰਥੀ ਟਾਇਲਟ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ, ਜਿਸ ਦਾ ਮਾਪਿਆਂ ਨੇ ਵਿਰੋਧ ਕੀਤਾ ਹੈ।
ਇਸ ਮਹੀਨੇ ਕਰਨਾਟਕ ’ਚ ਇਹ ਤੀਜੀ ਘਟਨਾ ਹੈ। ਅਧਿਕਾਰੀਆਂ ਮੁਤਾਬਕ, ਇਹ ਘਟਨਾ ਸ਼ਿਵਮੋਗਾ ਜ਼ਿਲੇ ਦੇ ਇਕ ਸਰਕਾਰੀ ਸਕੂਲ ਵਿਚ ਵਾਪਰੀ, ਜਿੱਥੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਟਾਇਲਟ ਸਾਫ਼ ਕਰਨ ਲਈ ਕਿਹਾ ਗਿਆ। ਹਾਲਾਂਕਿ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜਦੋਂ ਪ੍ਰਿੰਸੀਪਲ ਤੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਿਰਫ਼ ਪਾਣੀ ਪਾਉਣ ਲਈ ਕਿਹਾ ਗਿਆ ਸੀ, ਟਾਇਲਟ ਸਾਫ਼ ਕਰਨ ਲਈ ਨਹੀਂ ਕਿਹਾ ਗਿਆ ਸੀ।
ਸੱਦਾ ਮਿਲਿਆ ਤਾਂ ਮੈਂ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਭਾਗ ਲਵਾਂਗਾ : ਸੋਰੇਨ
NEXT STORY