ਲਖਨਊ— ਭਾਰਤੀ ਜਨਤਾ ਪਾਰਟੀ ਦਾ ਇਕ ਹੋਰ ਵਿਧਾਇਕ ਚਰਚਾ 'ਚ ਆ ਗਿਆ ਹੈ। ਇਸ ਬਾਰੇ ਮਾਮਲਾ ਕਸੀਨੋ 'ਚ ਮਸਤੀ ਦਾ ਹੈ। ਅਸਲ 'ਚ ਮਹਾਰਾਜਗੰਜ ਜ਼ਿਲੇ ਦੇ ਭਾਜਪਾ ਵਿਧਾਇਕ ਜੈ ਮੰਗਲ ਕਨੌਜੀਆ ਨੇਪਾਲ ਦੇ ਰੂਪਦੇਹੀ ਜ਼ਿਲੇ ਦੇ ਇਕ ਕਸੀਨੋ 'ਚ ਜੂਆ ਖੇਡਦੇ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਬੈਠੇ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਵੀਡੀਓ ਨੇ ਇਕ ਵਾਰ ਫਿਰ ਭਾਜਪਾ ਸਰਕਾਰ 'ਤੇ ਪ੍ਰਸ਼ਨਚਿੰਨ੍ਹ ਲਗਾਉਂਦੇ ਹੋਏ ਨੇਪਾਲ ਮੀਡੀਆ 'ਚ ਭਾਰਤੀ ਜਨ ਪ੍ਰਤੀਨਿਧੀਆਂ ਦੇ ਅਕਸ ਨੂੰ ਧੁੰਦਲਾ ਕੀਤਾ ਹੈ। ਦੂਜੇ ਪਾਸੇ ਮਾਮਲੇ ਦਾ ਪਤਾ ਲੱਗਾ ਹੈ ਕਿ ਵਿਧਾਇਕ ਦੀ ਰਿਪੋਰਟ ਭਾਜਪਾ ਸੀਨੀਅਰ ਲੀਡਰਸ਼ਿਪ ਵੱਲੋਂ ਸਥਾਨਕ ਪੱਧਰ 'ਤੇ ਤਲਬ ਕਰ ਲਈ ਗਈ ਹੈ।
ਸਥਾਨਕ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਜੈ ਮੰਗਲ ਕਨੌਜੀਆ ਦੇ ਕਾਰਨਾਮੇ ਦੇ ਇਹ ਵਾਇਰਲ ਵੀਡੀਓ ਨੇਪਾਲ ਦੇ ਬੁੱਟਵਲ ਤੋਂ ਪਹਿਲਾਂ ਮਣੀਗ੍ਰਾਮ ਕਸਬੇ ਨੇੜੇ ਸਥਿਤ ਹੋਟਲ ਟਾਇਗਰ ਰਿਜ਼ੋਰਟ ਦਾ ਹੈ। ਹਾਲਾਂਕਿ ਇਸ ਵੀਡੀਓ ਨੂੰ ਕਦੋਂ ਬਣਾਇਆ ਗਿਆ? ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਵੀਡੀਓ 'ਚ ਭਾਜਪਾ ਵਿਧਾਇਕ ਉਥੇ ਸ਼ਰਾਬ ਦੇ ਨਸ਼ੇ 'ਚ ਚੂਰ ਹੋ ਕੇ ਜੂਆ ਖੇਡਦਾ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਕਿ ਨੇਪਾਲ ਦੇ ਭੈਰਹਵਾ, ਬੁਟਵਾਲ ਕੋਲ ਖੁੱਲ੍ਹੇ ਕਸੀਨੋ ਅਜੇ ਹਾਲ ਹੀ 'ਚ ਵਿਦੇਸ਼ੀ ਔਰਤਾਂ ਦੇ ਦੇਹ ਵਪਾਰ ਅਤੇ ਹਿੰਦੋਸਤਾਨੀ ਪੁਰਾਣੇ ਨੋਟਾਂ ਨੂੰ ਖਪਾਉਣ ਵਰਗੇ ਕੁਨੈਕਸ਼ਨਾਂ ਵਾਲੇ ਦੋਸ਼ਾਂ ਨਾਲ ਘਿਰੇ ਹੋਏ ਹਨ। ਅਜਿਹੇ 'ਚ ਸਰਹੱਦੀ ਜ਼ਿਲੇ ਦੇ ਇਕ ਵਿਧਾਇਕ ਦਾ ਅਜਿਹੀ ਥਾਂ 'ਤੇ ਜਾਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਬਲਾਤਕਾਰ 'ਤੇ ਮੰਤਰੀ ਦਾ ਵਿਵਾਦਿਤ ਬਿਆਨ, ਬੋਲੇ-1-2 ਘਟਨਾਵਾਂ ਨੂੰ ਮੁੱਦਾ ਨਾ ਬਣਾਓ
NEXT STORY