ਨੈਸ਼ਨਲ ਡੈਸਕ- ਤਾਮਿਲਨਾਡੂ ਦੀ ਸਿਆਸਤ ਵਿੱਚ ਦਹਾਕਿਆਂ ਪੁਰਾਣੀ DMK ਅਤੇ AIADMK ਦੇ ਰਾਜ ਦਾ ਅੰਤ ਹੁੰਦਾ ਨਜ਼ਰ ਆ ਰਿਹਾ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਜੋਸਫ਼ ਵਿਜੇ ਦੀ ਪਾਰਟੀ 'ਤਾਮਿਲਗਾ ਵੇਟਰੀ ਕਜ਼ਗਮ' (TVK) ਹੁਣ ਸੂਬੇ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ। ਵੀ.ਸੀ.ਕੇ. ਵੱਲੋਂ ਅੱਜ ਵਿਜੇ ਦੀ ਪਾਰਟੀ ਦੇ ਸਮਰਥਨ ਦੇ ਐਲਾਨ ਤੋਂ ਬਾਅਦ ਵਿਜੇ ਦਾ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਵਿੱਚੋਂ ਬਹੁਮਤ ਲਈ 118 ਸੀਟਾਂ ਦੀ ਲੋੜ ਹੈ। ਚੋਣਾਂ 'ਚ ਵਿਜੇ ਦੀ ਪਾਰਟੀ ਨੂੰ 108 ਸੀਟਾਂ 'ਤੇ ਜਿੱਤ ਮਿਲੀ ਸੀ, ਜਦਕਿ ਡੀ.ਐੱਮ.ਕੇ. ਨੂੰ 59 ਤੇ ਏ.ਆਈ.ਡੀ.ਐੱਮ.ਕੇ. ਨੂੰ 47 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ 5, ਸੀ.ਪੀ.ਆਈ. 2 ਤੇ ਵੀ.ਸੀ.ਕੇ. ਨੂੰ ਵੀ 2 ਸੀਟਾਂ ਮਿਲੀਆਂ ਸਨ। ਇਨ੍ਹਾਂ 'ਚੋਂ ਕਾਂਗਰਸ (5), ਸੀ.ਪੀ.ਆਈ. (2), ਸੀ.ਪੀ.ਆਈ.-ਐੱਮ (2), ਵੀ.ਸੀ.ਕੇ. (2) ਤੇ ਆਈ.ਯੂ.ਐੱਮ.ਐੱਲ. (1) ਨੇ ਵਿਜੇ ਦੀ ਟੀ.ਵੀ.ਕੇ. ਨੂੰ ਸਮਰਥਨ ਦੇ ਦਿੱਤਾ ਹੈ, ਜਿਸ ਮਗਰੋਂ ਵਿਜੇ ਕੋਲ ਹੁਣ ਕੁੱਲ 120 ਸੀਟਾਂ ਹੋ ਗਈਆਂ ਹਨ, ਜੋ ਕਿ ਬਹੁਮਤ (118) ਤੋਂ 2 ਵੱਧ ਹੈ।
ਇਹ ਵੀ ਪੜ੍ਹੋ- 'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ ਖੁਲਾਸਾ ! ਆਪੇ ਦੱਸ'ਤਾ ਸਾਰਾ ਸੱਚ
ਤਾਮਿਲਨਾਡੂ 'ਚ ਕਾਫ਼ੀ ਦਿਨਾਂ ਤੋਂ ਚੱਲ ਰਹੀ ਸਿਆਸੀ ਖਿੱਚੋਤਾਣ ਤੋਂ ਬਾਅਦ ਅੱਜ ਵੀ.ਸੀ.ਕੇ. ਦੇ ਆਗੂ ਥੋਲ ਤਿਰੂਮਾਵਲਵਨ ਨੇ ਵਿਜੇ ਦੀ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ। ਵੀ.ਸੀ.ਕੇ. ਦੇ ਆਗੂ ਆਧਵ ਅਰਜੁਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸਮਰਥਨ ਪੱਤਰ ਟੀ.ਵੀ.ਕੇ. (TVK) ਨੂੰ ਸੌਂਪ ਦਿੱਤਾ ਹੈ। ਸੂਤਰਾਂ ਅਨੁਸਾਰ, ਇਸ ਘਟਨਾ ਮਗਰੋਂ ਵਿਜੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਹੁੰ ਚੁੱਕ ਸਮਾਰੋਹ ਦੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ Good News ! ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦੇਵੇਗੀ ਮੁਆਵਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ 'ਤੇ ED ਦੀ ਵਰਤੋਂ ਦੇ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ : RP ਸਿੰਘ
NEXT STORY