ਪੁਣੇ, (ਭਾਸ਼ਾ)- ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲੇ ਦੀ ਰਹਿਣ ਵਾਲੀ ਅਤੇ ਲਿੰਗ ਪਛਾਣ ਕਾਰਨ ਮੁਸ਼ਕਿਲਾਂ ਅਤੇ ਦੁੱਖ ਝੱਲਣ ਵਾਲੀ ਵਿਜਯਾ ਵਸਾਵੇ ਨੇ ਨਾ ਸਿਰਫ ਹਰ ਰੁਕਾਵਟ ਨੂੰ ਪਾਰ ਕੀਤਾ, ਸਗੋਂ ਸੂਬੇ ਦੀ ਪਹਿਲੀ ਟਰਾਂਸਜੈਂਡਰ ਮਹਿਲਾ ਜੰਗਲਾਤ ਗਾਰਡ ਬਣ ਕੇ ਸਨਮਾਨ ਨਾਲ ਜੀਵਨ ਜਿਊਣ ਦੀ ਹਿੰਮਤ ਵੀ ਵਿਖਾਈ।
ਲੋਕਾਂ ਨੇ 30 ਸਾਲ ਦੇ ਵਸਾਵੇ ਦਾ ਮਜ਼ਾਕ ਉਡਾਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ, ਜਿਸ ਕਾਰਨ ਉਸ ਨੇ ਤਿੰਨ ਵਾਰ ਆਤਮਹੱਤਿਆ ਦੀ ਕੋਸ਼ਿਸ਼ ਤੱਕ ਕੀਤੀ ਪਰ ਜਦੋਂ ਉਨ੍ਹਾਂ ਨੂੰ ਆਪਣੇ ਲਿੰਗ ਬਾਰੇ ਵਿਗਿਆਨੀ ਪਹਿਲੂ ਪਤਾ ਲੱਗੇ ਅਤੇ ਪਰਿਵਾਰ ਦਾ ਸਮਰਥਨ ਮਿਲਿਆ ਤਾਂ ਉਨ੍ਹਾਂ ਪੁਰਸ਼ ਤੋਂ ਟਰਾਂਸਜੈਂਡਰ ਔਰਤ ਬਣਨ ਦੀ ਹਿੰਮਤ ਜੁਟਾਈ।
ਇਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਹਾਲ ਹੀ ’ਚ ਸੂਬੇ ਦੇ ਜੰਗਲਾਤ ਵਿਭਾਗ ’ਚ ਨੌਕਰੀ ਲੈਣ ਲਈ ਉਨ੍ਹਾਂ ਪ੍ਰੀਖਿਆ ਪਾਸ ਕੀਤੀ। ਵਸਾਵੇ ਨੇ ਦੱਸਿਆ, ‘‘ਮੈਂ ਹੁਣ ਖੁਸ਼ ਹਾਂ ਕਿ ਮੇਰੇ ਪਰਿਵਾਰ, ਪਿੰਡ ਅਤੇ ਮੇਰੇ ਕੰਮ ਵਾਲੇ ਸਥਾਨ ’ਤੇ ਮੇਰੇ ਨਾਲ ਸਨਮਾਨਪੂਰਨ ਵਿਵਹਾਰ ਕੀਤਾ ਜਾਂਦਾ ਹੈ।
ਨੰਦੁਰਬਾਰ ਜ਼ਿਲੇ ਦੇ ਆਦਿਵਾਸੀ ਸਮਾਜ ਨਾਲ ਸਬੰਧ ਰੱਖਣ ਵਾਲੀ ਵਸਾਵੇ ਮੌਜੂਦਾ ਸਮੇਂ ’ਚ ਨੰਦੁਰਬਾਰ ਦੀ ਅੱਕਲਕੁਵਾ ਤਹਿਸੀਲ ’ਚ ਜੰਗਲਾਤ ਗਾਰਡ ਵਜੋਂ ਤਾਇਨਾਤ ਹੈ।
ਸੰਸਦ ਕੰਪਲੈਕਸ 'ਚ ਹੋਏ ਹੰਗਾਮੇ ਨੂੰ ਲੈ ਕੇ ਸਪੀਕਰ ਓਮ ਬਿਰਲਾ ਨੇ ਲਿਆ ਵੱਡਾ ਫੈਸਲਾ
NEXT STORY