ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਕਿਹਾ ਕਿ 'ਵਿਕਰਮ' ਲੈਂਡਰ ਉਮੀਦ ਭਰੇ ਇਕ ਪ੍ਰਯੋਗ ਤੋਂ ਸਫ਼ਲਤਾਪੂਰਵਕ ਲੰਘਿਆ ਅਤੇ ਇਸ ਨੇ ਚੰਨ ਦੀ ਸਤਿਹ 'ਤੇ ਇਕ ਵਾਰ ਮੁੜ ਸਫ਼ਲਤਾਪੂਰਵਕ ਸਾਫ਼ਟ ਲੈਂਡਿੰਗ ਕੀਤੀ। ਇਸਰੋ ਨੇ 'ਐਕਸ' 'ਤੇ ਪੋਸਟ ਕਰ ਕੇ ਦੱਸਿਆ ਕਿ 'ਵਿਕਰਮ' (ਲੈਂਡਰ) ਨੇ ਇੰਜਣਾਂ ਨੂੰ 'ਫਾਇਰ' ਕੀਤਾ, ਅਨੁਮਾਨ ਅਨੁਸਾਰ ਕਰੀਬ 40 ਸੈਂਟੀਮੀਟਰ ਤੱਕ ਖ਼ੁਦ ਨੂੰ ਉੱਪਰ ਚੁੱਕਿਆ ਅਤੇ 30-40 ਸੈਂਟੀਮੀਟਰ ਦੀ ਦੂਰੀ 'ਤੇ ਸੁਰੱਖਿਅਤ ਲੈਂਡ ਕੀਤਾ। ਇਸਰੋ ਨੇ ਕਿਹਾ ਕਿ 'ਵਿਕਰਮ' ਲੈਂਡਰ ਆਪਣੇ ਮਿਸ਼ਨ ਦੇ ਮਕਸਦਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਹੋਰ ਅੱਗੇ ਵਧ ਗਿਆ। ਇਸਰੋ ਨੇ ਕਿਹਾ ਕਿ ਮੁਹਿੰਮ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨਾਲ ਹੁਣ ਭਵਿੱਖ 'ਚ 'ਸੈਂਪਲ' ਵਾਪਸੀ ਅਤੇ ਚੰਨ 'ਤੇ ਮਨੁੱਖੀ ਮੁਹਿੰਮ ਨੂੰ ਲੈ ਕੇ ਉਮੀਦਾਂ ਵਧ ਗਈਆਂ ਹਨ।
ਇਸਰੋ ਨੇ ਪੋਸਟ 'ਚ ਕਿਹਾ,''ਵਿਕਰਮ ਨੇ ਇਕ ਵਾਰ ਮੁੜ ਚੰਨ 'ਤੇ ਸਾਫ਼ਟ ਲੈਂਡਿੰਗ ਕੀਤੀ। 'ਵਿਕਰਮ' ਲੈਂਡਰ ਆਪਣੇ ਮਕਸਦਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਹੋਰ ਅੱਗੇ ਵਧਿਆ। ਇਹ ਉਮੀਦ ਭਰੇ ਇਕ ਪ੍ਰਯੋਗ ਨਾਲ ਸਫ਼ਲਤਾਪੂਰਵਕ ਲੰਘਿਆ। ਕਮਾਂਡ ਮਿਲਣ 'ਤੇ ਇਸ ਨੇ ਇੰਜਣਾਂ ਨੂੰ 'ਫਾਇਰ' ਕੀਤਾ, ਅਨੁਮਾਨ ਅਨੁਸਾਰ ਕਰੀਬ 40 ਸੈਂਟੀਮੀਟਰ ਤੱਕ ਖ਼ੁਦ ਨੂੰ ਉੱਪਰ ਚੁੱਕਿਆ ਅਤੇ ਅੱਗੇ ਕਰੀਬ 30-40 ਸੈਂਟੀਮੀਟਰ ਦੀ ਦੂਰੀ 'ਤੇ ਸੁਰੱਖਿਅਤ ਲੈਂਡ ਕੀਤਾ।'' ਪੁਲਾੜ ਏਜੰਸੀ ਨੇ ਲਿਖਿਆ,''ਮਹੱਤਵ ਕੀ ਹੈ?: ਇਸ ਪ੍ਰਕਿਰਿਆ ਨਾਲ ਭਵਿੱਖ 'ਚ 'ਸੈਂਪਲ' ਵਾਪਸੀ ਅਤੇ ਚੰਨ 'ਤੇ ਮਨੁੱਖੀ ਮੁਹਿੰਮ ਨੂੰ ਲੈ ਕੇ ਉਮੀਦਾਂ ਵੱਧ ਗਈਆਂ ਹਨ। 'ਵਿਕਰਮ' ਦੀਆਂ ਪ੍ਰਣਾਲੀਆਂ ਠੀਕ ਤਰ੍ਹਾਂ ਨਾਲ ਕੰਮ ਕਰ ਰਹੀਆਂ ਹਨ ਅਤੇ ਉਹ ਠੀਕ ਹਾਲਤ 'ਚ ਹਨ, ਲੈਂਡਰ 'ਚ ਮੌਜੂਦ ਰੈਂਪ ਅਤੇ ਉਪਕਰਣਾਂ ਨੂੰ ਬੰਦ ਕੀਤਾ ਗਿਆ ਅਤੇ ਪ੍ਰਯੋਗ ਤੋਂ ਬਾਅਦ ਮੁੜ ਸਫ਼ਲਤਾਪੂਰਵਕ ਤਾਇਨਾਤ ਕੀਤਾ ਗਿਆ।'' ਭਾਰਤ ਨੇ 23 ਅਗਸਤ ਨੂੰ ਚੰਨ ਦੀ ਸਤਿਹ 'ਤੇ ਚੰਦਰਯਾਨ-3 ਦੇ 'ਵਿਕਰਮ' ਲੈਂਡਰ ਦੀ ਸਾਫ਼ਟ ਲੈਂਡਿੰਗ ਤੋਂ ਬਾਅਦ ਇਤਿਹਾਸ ਰਚ ਦਿੱਤਾ ਸੀ। ਭਾਰਤ ਚੰਨ ਦੀ ਸਤਿਹ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਅਤੇ ਇਸ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ 'ਚ ਕਮਜ਼ੋਰ ਪਿਆ ਮਾਨਸੂਨ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ
NEXT STORY