ਰਾਏਪੁਰ, (ਯੂ. ਐੱਨ. ਆਈ)- ਛੱਤੀਸਗੜ੍ਹ ਦੇ ਸੁਕਮਾ ਤੇ ਬੀਜਾਪੁਰ ਜ਼ਿਲਿਆਂ ਤੇ ਨਾਲ ਹੀ ਤੇਲੰਗਾਨਾ ਦੀ ਹੱਦ ਨੇੜੇ ਨਕਸਲੀਆਂ ਦੇ ਇਲਾਕਿਆਂ ’ਚ ਡਰੋਨ ਨਾਲ ਬੰਬਾਰੀ ਕੀਤੀ ਗਈ। ਇਲਾਕੇ ਦੇ ਲੋਕਾਂ ਨੇ ਸ਼ੁੱਕਰਵਾਰ ਦੇਰ ਰਾਤ ਡਰੋਨ ਨਾਲ ਬੰਬਾਰੀ ਕਰਨ ਦਾ ਦੋਸ਼ ਲਾਇਆ ਹੈ।
ਲੋਕਾਂ ਨੇ ਮੀਡੀਆ ਨੂੰ ਤਸਵੀਰਾਂ ਵੀ ਭੇਜੀਆਂ ਹਨ। ਇਨ੍ਹਾਂ ’ਚ ਸੁਕਮਾ ਜ਼ਿਲੇ ਵਿਚ ਸੀ. ਆਰ. ਪੀ. ਐੱਫ. ਦੇ ਬੇਸ ਕੈਂਪ ਨੇੜੇ ਖੇਤਾਂ ’ਚ ਡਿੱਗੇ ਬੰਬਾਂ ਦੇ ਟੁਕੜੇ ਵਿਖਾਏ ਗਏ ਹਨ।
ਲੋਕਾਂ ਦਾ ਦੋਸ਼ ਹੈ ਕਿ ਪੁਲਸ ਕਬਾਇਲੀ ਪਿੰਡਾਂ ਨੂੰ ਡਰੋਨ ਬੰਬਾਂ ਨਾਲ ਨਿਸ਼ਾਨਾ ਬਣਾ ਰਹੀ ਹੈ। ਇਹ ਵੀ ਦੋਸ਼ ਹੈ ਕਿ ਟੇਕੁਲਗੁਡਾ-ਜਗਰਗੋਂਡਾ ਥਾਣਾ ਖੇਤਰ ਅਧੀਨ ਆਉਂਦੇ ਕੋਂਡਾਪੱਲੀ, ਗੁੰਡਮ ਪੁਵਾਰਥੀ ਅਤੇ ਭੱਟੀਗੁਡਾ ਪਿੰਡਾਂ ਤੇ ਪੁਲਸ ਨਿਯਮਿਤ ਤੌਰ 'ਤੇ ਡਰੋਨ ਨਾਲ ਹਮਲੇ ਕਰ ਰਹੀ ਹੈ। ਸ਼ੁੱਕਰਵਾਰ ਵੱਖ-ਵੱਖ ਇਲਾਕਿਆਂ ’ਚ ਡਰੋਨ ਤੋਂ ਬੰਬ ਸੁੱਟੇ ਗਏ।
ਹੈਵਾਨੀਅਤ ਦੀਆਂ ਹੱਦਾਂ ਪਾਰ, ਮੰਗੇਤਰ ਦੇ ਸਾਹਮਣੇ ਲੜਕੀ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ
NEXT STORY