ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਲਗਾਤਾਰ ਮੀਂਹ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਕਮਾ ਜ਼ਿਲ੍ਹੇ ਦੇ ਇਕ ਪਿੰਡ 'ਚ ਸੜਕ ਨਹੀਂ ਹੋਣ ਕਾਰਨ ਉੱਥੇ ਐਂਬੂਲੈਂਸ ਨਹੀਂ ਪਹੁੰਚ ਸਕੀ ਤਾਂ ਪਿੰਡ ਵਾਸੀ ਗਰਭਵਤੀ ਔਰਤ ਨੂੰ ਮੰਜੇ 'ਤੇ ਤਿੰਨ ਕਿਲੋਮੀਟਰ ਲੈ ਕੇ ਐਂਬੂਲੈਂਸ ਤੱਕ ਪਹੁੰਚੇ। ਸੁਕਮਾ ਜ਼ਿਲ੍ਹੇ 'ਚ ਅੰਦਰੂਨੀ ਇਲਾਕਿਆਂ 'ਚ ਪਿੰਡ ਵਾਸੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਕਮਾ 'ਚ ਲਗਾਤਾਰ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਜਿਹੀ ਸਥਿਤੀ 'ਚ ਐਂਬੂਲੈਂਸ ਪਿੰਡ 'ਚ ਨਹੀਂ ਪਹੁੰਚ ਸਕੀ ਤਾਂ ਪਰਿਵਾਰ ਵਾਲੇ ਅਤੇ ਪਿੰਡ ਵਾਸੀਆਂ ਨੇ ਏਰਾਬੋਰ ਇਲਾਕੇ ਦੇ ਲੇਂਡ੍ਰਾ ਪਿੰਡ 'ਚ ਗਰਭਵਤੀ ਔਰਤ ਨੂੰ ਮੰਜੇ 'ਤੇ ਲਿਟਾ ਕੇ ਤਿੰਨ ਕਿਲੋਮੀਟਰ ਦੂਰ ਪੈਦਲ ਤੁਰ ਕੇ ਐਂਬੂਲੈਂਸ ਤੱਕ ਪਹੁੰਚਿਆ।
ਉੱਥੇ ਹੀ ਗਭਵਤੀ ਔਰਤ ਨੂੰ ਕੋਂਟਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸੁਕਮਾ ਜ਼ਿਲ੍ਹੇ ਦੇ ਅੰਦਰੂਨੀ ਇਲਾਕਿਆਂ 'ਚ ਅੱਜ ਵੀ ਨਕਸਲ ਦਹਿਸ਼ਤ ਕਾਰਨ ਪਿੰਡ 'ਚ ਮੂਲਭੂਤ ਸਹੂਲਤਾਂ ਨਹੀਂ ਪਹੁੰਚ ਸਕੀਆਂ ਹਨ। ਮੀਂਹ ਦੇ ਦਿਨਾਂ 'ਚ ਪਿੰਡ ਵਾਸੀਆਂ ਨੂੰ ਹੋਰ ਵੱਧ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਲਗਾਤਾਰ ਮੀਂਹ ਕਾਰਨ ਅੰਦਰੂਨੀ ਪੇਂਡੂ ਇਲਾਕਿਆਂ 'ਚ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਪੰਚਾਇਤ ਸਕੱਤਰ ਅਤੇ ਸਰਪੰਚ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੱਕੀ ਸੜਕ ਨਾ ਹੋਣ ਕਾਰਨ ਇਸ ਦੀ ਮਾਰ ਝੱਲ ਰਹੇ ਪਿੰਡ ਵਾਸੀਆਂ ਨੇ ਕਈ ਵਾਰ ਸੜਕ ਨੂੰ ਲੈ ਕੇ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੱਖਿਆ ਮੰਤਰਾਲਾ ਦਾ ਫ਼ੈਸਲਾ, ਆਜ਼ਾਦੀ ਦਿਵਸ 'ਤੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੇ ਅਧੀਨ ਲਗਾਏਗਾ 15 ਲੱਖ ਬੂਟੇ
NEXT STORY