ਸ਼੍ਰੀਨਗਰ— ਕਈ ਮਹੀਨਿਆਂ ਦੀ ਭਾਰੀ ਬਰਫਬਾਰੀ ਅਤੇ ਕੋਵਿਡ-19 ਕਾਰਨ ਚੱਲ ਰਹੀ ਤਾਲਾਬੰਦੀ ਵਿਚਕਾਰ ਕੁਪਵਾੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਦੇ ਤਿੰਨ ਪਿੰਡਾਂ ਨੂੰ ਰਾਸ਼ਟਰੀ ਬਿਜਲੀ ਗਰਿੱਡ ਨਾਲ ਜੋੜ ਦਿੱਤਾ ਹੈ। ਇਸ ਦੇ ਨਾਲ ਹੀ ਆਜ਼ਾਦੀ ਤੋਂ ਬਾਅਦ ਬਿਜਲੀ ਸਪਲਾਈ ਲਈ ਚੱਲ ਰਿਹਾ ਗ੍ਰਾਮੀਣਾਂ ਦਾ ਲੰਮਾ ਇੰਤਜ਼ਾਰ ਖਤਮ ਹੋ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਇਹ ਕੰਮ ਸੌਖਾ ਨਹੀਂ ਸੀ। ਇਥੋਂ ਕੇਰਨ ਸੈਕਟਰ ਲਈ ਪੰਜ ਘੰਟੇ ਦੀ ਯਾਤਰਾ ਬਹੁਤ ਹੀ ਥਕਾਵਟ ਵਾਲੀ ਸੀ। ਕੇਰਨ ਤਕਰੀਬਨ ਛੇ ਮਹੀਨਿਆਂ ਤੋਂ ਭਾਰੀ ਬਰਫਬਾਰੀ ਕਾਰਨ ਕੱਟਿਆ ਰਹਿੰਦਾ ਹੈ ਅਤੇ ਉਸ ਦੌਰਾਨ ਨੌਂ ਤੋਂ 12 ਫੁੱਟ ਬਰਫਬਾਰੀ ਰਹਿੰਦੀ ਹੈ।
ਕੇਰਨ ਇਲਾਕੇ 'ਚ ਚਾਰ ਪੰਚਾਇਤਾਂ ਦੀ ਤਕਰੀਬਨ 14,000 ਦੀ ਆਬਾਦੀ ਤਿੰਨ ਘੰਟੇ ਦੀ ਬਿਜਲੀ ਸਪਲਾਈ ਲਈ ਕੁਝ ਸਮੇਂ ਪਹਿਲਾਂ ਤੱਕ ਤਿੰਨ ਪੁਰਾਣੇ ਡੀਜ਼ਲ ਜਨਰੇਟਰਾਂ 'ਤੇ ਨਿਰਭਰ ਸੀ, ਜਿਸ ਲਈ ਡੀਜ਼ਲ ਮੁੱਖ ਦਫਤਰ ਤੋਂ ਭੇਜਿਆ ਜਾਂਦਾ ਸੀ। ਕੁਪਵਾੜਾ ਦੇ ਜ਼ਿਲ੍ਹਾ ਕਮਿਸ਼ਨਰ ਅੰਸ਼ੁਲ ਗਰਗ ਨੇ ਦੱਸਿਆ, ''ਲਗਭਗ ਇਕ ਦਹਾਕੇ ਪਹਿਲਾਂ ਲਗਾਏ ਗਏ ਇਹ ਜਰਨੇਟਰ ਅਕਸਰ ਖਰਾਬ ਹੋ ਜਾਂਦੇ ਸਨ, ਜਿਸ ਨਾਲ ਬਿਜਲੀ ਸਪਲਾਈ ਹੋਰ ਵੀ ਤਰਸਯੋਗ ਹੋ ਜਾਂਦੀ ਸੀ। ਖਾਸ ਤੌਰ 'ਤੇ ਸਰਦੀਆਂ 'ਚ ਤਾਂ ਮੁਰੰਮਤ ਦਾ ਕੰਮ ਲਗਭਗ ਅਸੰਭਵ ਹੋ ਜਾਂਦਾ।'' ਇੱਥੇ ਬਿਜਲੀ ਦੀ ਲਾਈਨ ਪਹੁੰਚਾਉਣ 'ਚ ਕੰਮ 'ਚ ਤੇਜ਼ੀ ਉਦੋਂ ਆਈ ਜਦੋਂ 2018 'ਚ ਨੀਤੀ ਆਯੋਗ ਨੇ ਕੁਪਵਾੜਾ ਦੀ ਚੋਣ 'ਅਭਿਲਾਸ਼ਾ' ਜ਼ਿਲ੍ਹਾ ਦੇ ਤੌਰ 'ਤੇ ਕੀਤੀ। ਅਪ੍ਰੈਲ 2019 'ਚ ਇਸ ਦਿਸ਼ਾ 'ਚ ਪ੍ਰਭਾਵੀ ਤਰੀਕੇ ਨਾਲ ਕੰਮ ਸ਼ੁਰੂ ਹੋਇਆ।
ਜੰਮੂ-ਕਸ਼ਮੀਰ ਵਾਸੀਆਂ ਦੇ ਜ਼ਮੀਨੀ ਅਧਿਕਾਰਾਂ ਦੀ ਰੱਖਿਆ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ 'ਚ ਕੇਂਦਰ
NEXT STORY