ਨਵੀਂ ਦਿੱਲੀ– ਸੋਸ਼ਲ ਮੀਡੀਆ ਦੇ ਇਸ ਯੁੱਗ ’ਚ ਜਦੋਂ ਹਰ ਦੂਜੀ ਚੀਜ਼ ਨੂੰ ਵਾਇਰਲ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਖਾਣਾ ਕਿਵੇਂ ਪਿੱਛੇ ਰਹਿ ਜਾਵੇ? ਕ੍ਰਿਏਟੀਵਿਟੀ ਦਾ ਪਹਿਰਾਵਾ ਪਹਿਨ ਕੇ ਫੂਡ ਆਊਟਲੈੱਟ ਨਿੱਤ ਨਵੇਂ ਤਜਰਬੇ ਕਰ ਰਹੇ ਹਨ। ਇਸ ਨੂੰ ਫਿਊਜ਼ਨ ਦਾ ਨਾਂ ਦਿੱਤਾ ਜਾ ਰਿਹਾ ਹੈ ਤੇ ਗਾਹਕਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਹੈ।
ਕਿਉਂਕਿ ਭੋਜਨ ਦੇ ਨਾਲ ਕੀਤਾ ਜਾ ਰਿਹਾ ਇਹ ਪ੍ਰਯੋਗ ਰਾਤੋਂ-ਰਾਤ ਸੋਸ਼ਲ ਮੀਡੀਆ ’ਤੇ ਸਟਾਰ ਬਣਾ ਦਿੰਦਾ ਹੈ। ਇਸ ਲਈ ਫਿਊਜ਼ਨ ਹੁਣ ਸਿਰਫ਼ ਬਾਜ਼ਾਰ ’ਚ ਮੌਜੂਦ ਫੂਡ ਆਊਟਲੈੱਟਸ ਤੱਕ ਸੀਮਤ ਨਹੀਂ ਹੈ। ਇਹ ਅਸੀਂ ਆਪਣੇ ਆਲੇ-ਦੁਆਲੇ ਦੀਆਂ ਰਸੋਈਆਂ ’ਚ ਵੀ ਦੇਖ ਸਕਦੇ ਹਾਂ।
ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ’ਚ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਹੋਈ ਸੁਣਵਾਈ, ਜਾਰੀ ਹੋਏ ਇਹ ਹੁਕਮ
ਨਵੀਨਤਮ ਫਿਊਜ਼ਨ ਸਨੈਕ ‘ਕਾਜੂ ਕਤਲੀ’ ਦੇ ਪਕੌੜੇ ਅਜਿਹਾ ਹੀ ਇਕ ਫਿਊਜ਼ਨ ਹੈ, ਜੋ ਇਕ ਵਾਰ ਫਿਰ ਤੋਂ ਪੂਰੇ ਸੋਸ਼ਲ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਦਾ ਨਜ਼ਰ ਆ ਰਿਹਾ ਹੈ। ਇਸ ਅਨੋਖੇ ਪਕਵਾਨ ਨੂੰ ਪਕਾਉਣ ਵਾਲੀ ਇਕ ਔਰਤ ਦੀ ਵੀਡੀਓ ਨੇ ਅਵਿਸ਼ਵਾਸ ਤੋਂ ਲੈ ਕੇ ਪੂਰੀ ਤਰ੍ਹਾਂ ਅਸਵੀਕਾਰ ਕਰਨ ਤੱਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਖਿੱਚੀਆਂ ਹਨ।
ਇਥੇ ਦੇਖੋ ਪੂਰੀ ਵੀਡੀਓ–
‘ਕਾਜੂ ਕਤਲੀ’ ਦੇ ਪਕੌੜਿਆਂ ਨੂੰ ਦੇਖ ਕੇ ਇਕ ਵਾਰ ਫਿਰ ਪੁਸ਼ਟੀ ਹੋਈ ਕਿ ਅਸੀਂ ਇਕ ਅਜਿਹੀ ਦੁਨੀਆ ’ਚ ਰਹਿੰਦੇ ਹਾਂ, ਜਿਥੇ ਰਸੋਈ ਦੇ ਪ੍ਰਯੋਗਾਂ ਦੀ ਕੋਈ ਸੀਮਾ ਨਹੀਂ ਹੈ।
ਇੰਟਰਨੈੱਟ ’ਤੇ ਵਾਇਰਲ ਹੋਈ ਵੀਡੀਓ ’ਚ ਔਰਤ ‘ਕਾਜੂ ਕਤਲੀ’ ਦੇ ਇਕ-ਇਕ ਟੁਕੜੇ ਨੂੰ ਧਿਆਨ ਨਾਲ ਚੁਣਦੀ ਹੋਈ ਨਜ਼ਰ ਆ ਰਹੀ ਹੈ, ਇਸ ਨੂੰ ਵੇਸਣ ਤੇ ਮਸਾਲਿਆਂ ਦੇ ਨਮਕੀਨ ਘੋਲ ’ਚ ਕੋਟਿੰਗ ਕਰਕੇ ਫਿਰ ਗਰਮ ਤੇਲ ’ਚ ਤਲਦੀ ਨਜ਼ਰ ਆ ਰਹੀ ਹੈ। ਲੋਕ ਇਸ ਫਿਊਜ਼ਨ ਨੂੰ ਦੇਖ ਕੇ ਹੈਰਾਨ ਹਨ ਤੇ ਕਹਿ ਰਹੇ ਹਨ ਕਿ ‘ਕਾਜੂ ਕਤਲੀ’ ਵਰਗੀ ਚੰਗੀ ਚੀਜ਼ ਨਾਲ ਇਹ ਘਿਨੌਣਾ ਮਜ਼ਾਕ ਕਿਉਂ ਹੋਇਆ?
ਵੀਡੀਓ ਨੂੰ @byomkesbakshy ਨਾਮ ਦੇ ਇਕ ਯੂਜ਼ਰ ਵਲੋਂ ਇਕ ਦਿਲਚਸਪ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਤੇ ਇਸ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ’ਚ ਕੋਈ ਸ਼ੱਕ ਨਹੀਂ ਕਿ ਇਕ ਪਾਸੇ ਇਹ ਵੀਡੀਓ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਜੋ ‘ਕਾਜੂ ਕਤਲੀ’ ਦੇ ਸ਼ੌਕੀਨ ਹਨ, ਉਥੇ ਹੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਲੋਕਾਂ ਦੇ ਵੀ ਹੋਸ਼ ਉੱਡ ਗਏ ਹਨ, ਜੋ ਚੰਗੇ ਖਾਣ-ਪੀਣ ਦੇ ਸ਼ੌਕੀਨ ਹਨ।
ਇੰਟਰਨੈੱਟ ਦੇ ਇਕ ਹਿੱਸੇ ਨੇ ‘ਕਾਜੂ ਕਤਲੀ’ ਦੀ ਪਵਿੱਤਰਤਾ ਨਾਲ ਛੇੜਛਾੜ ’ਤੇ ਸਵਾਲ ਉਠਾਏ ਹਨ ਤੇ ਕਿਹਾ ਹੈ ਕਿ ਇਹ ਪਕਵਾਨ ਸਵਾਦਿਸ਼ਟ ‘ਕਾਜੂ ਕਤਲੀ’ ਦੀ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਹੈ।
ਹਾਲਾਂਕਿ ਹੁਣ ਸੋਸ਼ਲ ਮੀਡੀਆ ਦੇ ਇਸ ਦੌਰ ’ਚ ਅਸੀਂ ‘ਕਾਜੂ ਕਤਲੀ’ ਪਕੌੜੇ ਵੀ ਵੇਖੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਣਾ ਕਿ ਜੇਕਰ ਤੁਹਾਨੂੰ ਮੌਕਾ ਮਿਲੇ ਤਾਂ ਕੀ ਤੁਸੀਂ ਇਸ ਨੂੰ ਖਾਓਗੇ?
CCS ਨੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
NEXT STORY