ਨੈਸ਼ਨਲ ਡੈਸਕ- ਦੱਖਣੀ ਸੂਬੇ ਤੇਲੰਗਾਨਾ ਵਿਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਵਿਧਾਨ ਸਭਾ ਦੀਆਂ 119 ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਕਿ ਸ਼ਾਮ 6 ਵਜੇ ਤੱਕ ਚੱਲੇਗੀ। ਸੂਬੇ ਦੇ 3 ਕਰੋੜ 26 ਲੱਖ ਤੋਂ ਵੱਧ ਵੋਟਰ ਆਪਣੇ ਵੋਟ ਦੇ ਅਧਿਕਾਰ ਦੇ ਵਰਤੋਂ ਕਰਨਗੇ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀਆਂ ਨਜ਼ਰਾਂ ਇੱਥੇ ਲਗਾਤਾਰ ਤੀਜੀ ਵਾਰ ਸੂਬੇ ਦੀ ਸੱਤਾ 'ਚ ਵਾਪਸੀ ਕਰਨ 'ਤੇ ਹੋਵੇਗੀ। ਭਾਜਪਾ ਇਸ ਦੱਖਣੀ ਸੂਬੇ ਵਿਚ ਐਂਟਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰੱਖਣਾ ਚਾਹੁੰਦੀ। ਉੱਥੇ ਹੀ ਕਾਂਗਰਸ ਵੀ ਸੱਤਾ 'ਚ ਕਾਬਜ਼ ਹੋਣ ਲਈ ਸੰਘਰਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਸਰਕਾਰ ਪੇਸ਼ ਕਰੇਗੀ 18 ਬਿੱਲ
ਸਵੇਰ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਲਈ ਵੱਡੀ ਗਿਣਤੀ ਵਿਚ ਲੋਕ ਆਪਣੇ ਵੋਟ ਪਾਉਣ ਲਈ ਵੋਟਿੰਗ ਕੇਂਦਰਾਂ 'ਤੇ ਪਹੁੰਚੇ ਹਨ। ਜਿਨ੍ਹਾਂ ਵਿਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਉਨ੍ਹਾਂ ਦੇ ਮੰਤਰੀ-ਪੁੱਤਰ ਕੇ. ਟੇ. ਰਾਮਾਰਾਵ, ਤੇਲੰਗਾਨਾ ਪ੍ਰਦੇਸ਼ ਭਾਜਪਾ ਪ੍ਰਧਾਨ ਜੀ. ਕਿਸ਼ਨ ਰੈੱਡੀ, ਕਾਂਗਰਸ ਪ੍ਰਧਾਨ ਏ. ਰੇਵੰਤ ਰੈੱਡੀ, ਭਾਜਪਾ ਦੇ ਲੋਕ ਸਭਾ ਮੈਂਬਰ ਬੀ. ਸੰਜੇ ਕੁਮਾਰ ਅਤੇ ਡੀ. ਅਰਵਿੰਦ ਸ਼ਾਮਲ ਹਨ।
ਇਹ ਵੀ ਪੜ੍ਹੋ- ਸੁਰੰਗ 'ਚੋਂ ਬਚਾਏ ਗਏ 41 ਮਜ਼ਦੂਰਾਂ ਨੂੰ ਚਿਨੂਕ ਹੈਲੀਕਾਪਟਰ ਰਾਹੀਂ ਲਿਆਂਦਾ ਗਿਆ ਏਮਜ਼ ਰਿਸ਼ੀਕੇਸ਼
ਦੁਪਹਿਰ 3 ਵਜੇ ਤੱਕ 51.89 ਫ਼ੀਸਦੀ ਵੋਟਾਂ ਪਈਆਂ। ਪ੍ਰਦੇਸ਼ ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ 106 ਚੋਣ ਖੇਤਰਾਂ 'ਚ ਵੋਟਿੰਗ ਜਾਰੀ ਹੈ ਅਤੇ ਸ਼ਾਮ 5 ਵਜੇ ਖ਼ਤਮ ਹੋਵੇਗੀ, ਜਦਕਿ 13 ਨਕਸਲ ਪ੍ਰਭਾਵਿਤ ਖੇਤਰਾਂ 'ਚ ਵੋਟਾਂ ਸ਼ਾਮ 4 ਵਜੇ ਖ਼ਤਮ ਹੋਣਗੀਆਂ। ਸੂਬੇ ਭਰ ਵਿਚ 35,655 ਵੋਟਿੰਗ ਕੇਂਦਰ ਬਣਾਏ ਗਏ ਹਨ। ਚੋਣ ਮੈਦਾਨ ਵਿਚ 221 ਮਹਿਲਾਵਾਂ ਸਮੇਤ 2,290 ਉਮੀਦਵਾਰ ਹਨ। ਇਨ੍ਹਾਂ ਵਿਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਅਤੇ ਉਨ੍ਹਾਂ ਦੇ ਮੰਤਰੀ ਪੁੱਤਰ ਕੇ. ਟੀ. ਰਾਮਾਰਾਵ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਮੀ ਦੇ ਸਿਆਸੀ ਪ੍ਰਭਾਵ ਨੂੰ ਵਧਾਏਗਾ ‘ਸਿਲਕਿਆਰਾ ਸੁਰੰਗ ਹਾਦਸਾ’
NEXT STORY