ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਰਦ ਰੁੱਤ ਸੈਸ਼ਨ ਲਈ 18 ਬਿੱਲ ਸੂਚੀਬੱਧ ਕੀਤੇ ਹਨ। ਯਾਨੀ ਕਿ ਸਰਕਾਰ 18 ਬਿੱਲ ਪੇਸ਼ ਕਰੇਗੀ। ਇਨ੍ਹਾਂ ਵਿਚ ਮਹਿਲਾ ਰਾਖਵਾਂਕਰਨ ਬਿੱਲ ਦੀਆਂ ਵਿਵਸਥਾਵਾਂ ਨੂੰ ਜੰਮੂ-ਕਸ਼ਮੀਰ ਅਤੇ ਪੁਡੂਚੇਰੀ ਤੱਕ ਵਧਾਉਣ ਸਬੰਧੀ ਦੋ ਅਤੇ ਅਪਰਾਧਕ ਕਾਨੂੰਨਾਂ ਨੂੰ ਬਦਲਣ ਲਈ 3 ਬਿੱਲ ਸ਼ਾਮਲ ਹਨ।
ਦੱਸ ਦੇਈਏ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਸ਼ੁਰੂ ਹੋ ਕੇ 22 ਦਸੰਬਰ ਤੱਕ ਚਲੇਗਾ। ਲੋਕ ਸਭਾ ਸਕੱਤਰੇਤ ਮੁਤਾਬਕ ਸਰਕਾਰ ਇਕ ਅਜਿਹਾ ਬਿੱਲ ਲਿਆਉਣ ਦੀ ਵੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਵਿਚ ਪ੍ਰਵਾਸੀ ਕਸ਼ਮੀਰੀਆਂ, ਗੁਲਾਮ ਜੰਮੂ-ਕਸ਼ਮੀਰ ਤੋਂ ਬੇਘਰ ਵਿਅਕਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨੂੰ ਪ੍ਰਤੀਨਿਧੀਤੱਵ ਪ੍ਰਦਾਨ ਕਰਨ ਲਈ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਸੀਟਾਂ ਦੀ ਗਿਣਤੀ 107 ਤੋਂ ਵਧਾ ਕੇ 114 ਕੀਤੇ ਜਾਣ ਦੀ ਵਿਵਸਥਾ ਹੋਵੇ। ਸਰਕਾਰ ਨੇ ਬਿੱਲਾਂ ਤੋਂ ਇਲਾਵਾ ਸੈਸ਼ਨ ਦੌਰਾਨ ਪੇਸ਼ਕਾਰੀ, ਚਰਚਾ ਅਤੇ ਵੋਟਿੰਗ ਲਈ ਸਾਲ 2023-24 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦਾ ਪਹਿਲਾ ਬੈਚ ਵੀ ਸੂਚੀਬੱਧ ਕੀਤਾ ਗਿਆ ਹੈ।
PM ਮੋਦੀ ਅੱਜ ਦੁਬਈ ਲਈ ਹੋਣਗੇ ਰਵਾਨਾ, COP-28 ਸੰਮੇਲਨ 'ਚ ਕਰਨਗੇ ਸ਼ਿਰਕਤ
NEXT STORY