ਹਿਸਾਰ (ਸੰਦੀਪ ਸੈਨੀ)– ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ’ਚ ਜ਼ਿਮਨੀ ਚੋਣ ਲਈ ਅੱਜ ਯਾਨੀ ਕਿ ਵੀਰਵਾਰ ਨੂੰ ਵੋਟਾਂ ਪੈ ਰਹੀਆਂ ਹਨ। ਹਰਿਆਣਾ ਦੀ ਆਦਮਪੁਰ ਸੀਟ ’ਤੇ ਚੋਣ ’ਚ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਚੋਣ ਮੈਦਾਨ ’ਚ ਹਨ। ਭਵਿਯਾ ਬਿਸ਼ਨੋਈ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਰਹੇ ਹਨ ਕਿਉਂਕਿ ਪਿਤਾ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਛੱਡ ਭਾਜਪਾ ਦਾ ਪੱਲਾ ਫੜ ਲਿਆ ਹੈ।
ਇਹ ਵੀ ਪੜ੍ਹੋ- ਆਦਮਪੁਰ ’ਚ ਸ਼ੁਰੂ ਹੋਈ ਵੋਟਿੰਗ, ਕੁਲਦੀਪ ਬਿਸ਼ਨੋਈ ਨੇ ਪਰਿਵਾਰ ਸਮੇਤ ਪਾਈ ਵੋਟ
ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ 'ਚ ਭਜਨ ਲਾਲ ਪਰਿਵਾਰ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਮੁਕਾਬਲਾ ਕਾਫੀ ਚਿਲਚਸਪ ਹੈ, ਕਿਉਂਕਿ ਕੁਲਦੀਪ ਬਿਸ਼ਨੋਈ ਕਾਂਗਰਸ ਛੱਡ ਕੇ ਭਾਜਪਾ ’ਚ ਚਲੇ ਗਏ ਹਨ। ਭਾਜਪਾ ’ਚ ਜਾਣ ਮਗਰੋਂ ਇਹ ਉਨ੍ਹਾਂ ਦੀ ਸਿਆਸੀ ਵਿਰਾਸਤ ਅਤੇ ਸਾਖ ਦਾ ਪਹਿਲਾ ਇਮਤਿਹਾਨ ਹੋਵੇਗਾ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਪੱਲਾ ਫ਼ੜਨ ਵਾਲੇ ਸਤਿੰਦਰ ਸਿੰਘ ਅਤੇ ਕਾਂਗਰਸ ਤੋਂ ਬਗ਼ਾਵਤ ਕਰਨ ਵਾਲੇ ਕੁਰਦਾਰਾਮ ਨੰਬਰਦਾਰ ਇਨੈਲੋ ਦੀ ਟਿਕਟ ’ਤੇ ਆਦਮਪੁਰ ਤੋਂ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਹਨ।
ਓਧਰ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਸਤੇਂਦਰ ਸਿੰਘ ਨੇ ਸਵੇਰੇ-ਸਵੇਰੇ ਹਨੂੰਮਾਨ ਮੰਦਰ ਪਹੁੰਚ ਕੇ ਮੱਥਾ ਟੇਕਿਆ। ਉਨ੍ਹਾਂ ਨੇ ਆਦਮਪੁਰ ਦੀ ਸਭ ਤੋਂ ਵੱਡੀ ਪ੍ਰੀਖਿਆ ਲਈ ਮੰਦਰ ’ਚ ਪ੍ਰਾਰਥਨਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ। ਦੱਸ ਦੇਈਏ ਕਿ ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 6 ਨਵੰਬਰ ਨੂੰ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਐਲਾਨੇ ਜਾਣਗੇ।
ਇਹ ਵੀ ਪੜ੍ਹੋ- UP-ਬਿਹਾਰ ਸਮੇਤ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ
ਆਦਮਪੁਰ ’ਚ ਜ਼ਿਮਨੀ ਚੋਣ ਕਦੋਂ- ਕਦੋਂ ਹੋਈ
ਦੱਸ ਦੇਈਏ ਕਿ ਆਦਮਪੁਰ ਦੇ 56 ਸਾਲਾਂ ਦੇ ਇਤਿਹਾਸ ਵਿਚ ਤਿੰਨ ਵਾਰ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਖਾਸ ਗੱਲ ਇਹ ਹੈ ਕਿ ਤਿੰਨੋਂ ਵਾਰ ਭਜਨਲਾਲ ਪਰਿਵਾਰ ਜ਼ਿਮਨੀ ਚੋਣਾਂ ਜਿੱਤ ਚੁੱਕਾ ਹੈ। ਆਦਮਪੁਰ ਵਿਚ ਪਹਿਲੀ ਉਪ ਚੋਣ ਸਾਲ 1998 ’ਚ ਹੋਈ ਸੀ, ਜਦੋਂ ਉਸ ਵੇਲੇ ਦੇ ਵਿਧਾਇਕ ਭਜਨ ਲਾਲ ਕਰਨਾਲ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਫਿਰ ਜ਼ਿਮਨੀ ਚੋਣ ਵਿਚ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਦੀ ਸਿਆਸਤ ’ਚ ਜਿੱਤ ਹਾਸਲ ਕੀਤੀ।
2008 ਵਿਚ ਭਜਨ ਲਾਲ ਨੂੰ ਦਲ-ਬਦਲ ਵਿਰੋਧੀ ਕਾਨੂੰਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਫਿਰ ਉਸ ਨੇ ਆਪਣੀ ਨਵੀਂ ਪਾਰਟੀ HJC ਤੋਂ ਜ਼ਿਮਨੀ ਚੋਣ ਲੜੀ ਅਤੇ ਕਾਂਗਰਸ ਦੇ ਰਣਜੀਤ ਸਿੰਘ ਨੂੰ 26,188 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਆਦਮਪੁਰ ਦੀ ਤੀਜੀ ਜ਼ਿਮਨੀ ਚੋਣ ਸਾਲ 2011 ਵਿਚ ਹੋਈ ਸੀ। ਦਰਅਸਲ ਹਿਸਾਰ ਤੋਂ ਲੋਕ ਸਭਾ ਮੈਂਬਰ ਰਹਿੰਦੇ ਹੋਏ ਚੌਧਰੀ ਭਜਨਲਾਲ ਦੀ 3 ਜੂਨ 2011 ਨੂੰ ਮੌਤ ਹੋ ਗਈ ਸੀ। ਉਦੋਂ ਉਨ੍ਹਾਂ ਦਾ ਪੁੱਤਰ ਕੁਲਦੀਪ ਬਿਸ਼ਨੋਈ ਆਦਮਪੁਰ ਤੋਂ ਵਿਧਾਇਕ ਸੀ।
ਇਹ ਵੀ ਪੜ੍ਹੋ- ਕਾਤਲ ਅਤੇ ਬਲਾਤਕਾਰੀ ਰਾਮ ਰਹੀਮ ਚਮਤਕਾਰ ਦੇ ਨਾਂ 'ਤੇ ਲੋਕਾਂ ਨੂੰ ਬਣਾ ਰਿਹੈ ਮੂਰਖ : ਸ਼ਾਂਤਾ ਕੁਮਾਰ
ਕੁਲਦੀਪ ਬਿਸ਼ਨੋਈ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਹਿਸਾਰ ਤੋਂ ਹਜਕਾਂ ਦੀ ਸੀਟ 'ਤੇ ਲੋਕ ਸਭਾ ਜ਼ਿਮਨੀ ਚੋਣ ਲੜੀ ਅਤੇ ਜਿੱਤੇ। ਕੁਲਦੀਪ ਦੇ ਅਸਤੀਫੇ ਨਾਲ ਖਾਲੀ ਹੋਈ ਆਦਮਪੁਰ ਸੀਟ 'ਤੇ ਜ਼ਿਮਨੀ ਚੋਣ 'ਚ ਉਨ੍ਹਾਂ ਦੀ ਪਤਨੀ ਰੇਣੂਕਾ ਬਿਸ਼ਨੋਈ ਨੇ ਕਿਸਮਤ ਅਜ਼ਮਾਈ। ਫਿਰ ਰੇਣੂਕਾ ਨੇ ਆਦਮਪੁਰ ਵਿਚ ਭਜਨ ਲਾਲ ਪਰਿਵਾਰ ਦੇ ਜਿੱਤਣ ਦੇ ਰਿਕਾਰਡ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੇ ਕੁਲਵੀਰ ਸਿੰਘ ਨੂੰ 22,669 ਵੋਟਾਂ ਨਾਲ ਹਰਾਇਆ।
DCW ਨੇ ਉਜ਼ਬੇਕ ਕੁੜੀਆਂ ਦੇ ਲਾਪਤਾ ਹੋਣ 'ਤੇ ਦਿੱਲੀ ਪੁਲਸ ਨੂੰ ਸੰਮਨ ਕੀਤਾ ਜਾਰੀ
NEXT STORY