ਨਵੀਂ ਦਿੱਲੀ— ਹਾਲ ਹੀ 'ਚ ਇਕ ਸਟੱਡੀ ਸਾਹਮਣੇ ਆਈ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਜੋ ਬੱਚੇ ਸਾਈਕਲਿੰਗ ਕਰਦੇ ਹਨ ਅਤੇ ਖੂਬ ਪੈਦਲ ਚਲਦੇ ਹਨ, ਉਨ੍ਹਾਂ 'ਚ ਮੋਟਾਪੇ ਦਾ ਖਤਰਾ ਕਾਫੀ ਘੱਟ ਰਹਿੰਦਾ ਹੈ। ਯਾਨੀ ਜੇ ਤੁਹਾਡਾ ਬੱਚਾ ਸਾਈਕਲ ਚਲਾਉਂਦਾ ਅਤੇ ਵਾਕ 'ਤੇ ਵੀ ਜਾਂਦਾ ਹੈ ਤਾਂ ਉਸ 'ਚ ਮੋਟਾਪੇ ਦੀ ਸਮੱਸਿਆ ਪੈਦਾ ਨਹੀਂ ਹੋ ਸਕਦੀ।
ਇਸ ਸਟੱਡੀ ਮੁਤਾਬਕ ਜੋ ਬੱਚੇ ਪੈਦਲ ਜਾਂ ਫਿਰ ਸਾਈਕਲ 'ਤੇ ਸਕੂਲ ਜਾਂਦੇ ਹਨ, ਉਨ੍ਹਾਂ 'ਚ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਮੋਟਾਪੇ ਦਾ ਖਤਰਾ ਕਾਫੀ ਘੱਟ ਰਹਿੰਦਾ ਹੈ ਜੋ ਕਾਰ ਜਾਂ ਫਿਰ ਪਬਲਿਕ ਟ੍ਰਾਂਸਪੋਰਟ ਰਾਹੀਂ ਸਕੂਲ ਜਾਂਦੇ ਹਨ। ਬੀ.ਐੱਮ.ਸੀ. ਪਬਲਿਕ ਹੈਲਥ ਜਨਰਲ 'ਚ ਪ੍ਰਕਾਸ਼ਿਤ ਇਸ ਸਟੱਡੀ 'ਚ ਖੋਜਕਾਰਾਂ ਨੇ ਪ੍ਰਾਈਮਰੀ ਸਕੂਲ ਦੇ ਬੱਚਿਆਂ 'ਚ ਭਾਰ ਅਤੇ ਮੋਟਾਪੇ ਦੇ ਪੱਧਰ 'ਤੇ ਐਕਸਟਰਾ ਕਰੀਕਿਊਲਰ ਐਕਟੀਵਿਟੀਜ਼ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ। ਇਨ੍ਹਾਂ ਐਕਟੀਵਿਟੀਜ਼ 'ਚ ਬੱਚਿਆਂ ਦੇ ਰੋਜ਼ਾਨਾ ਸਕੂਲ ਆਉਣ ਅਤੇ ਖੇਡਾਂ 'ਚ ਹਿੱਸੇਦਾਰੀ ਤੱਕ ਨੂੰ ਸ਼ਾਮਲ ਕੀਤਾ ਗਿਆ।
ਖੋਜਕਾਰਾਂ ਨੇ ਦੇਖਿਆ ਕਿ ਬੱਚਿਆਂ 'ਚ ਮੋਟਾਪੇ ਦੇ ਪੱਧਰ ਨੂੰ ਮਾਪਣ ਲਈ ਬਾਡੀ ਮਾਸ ਇੰਡੈਕਸ (ਬੀ.ਐੱਮ.ਆਈ.) ਦੇ ਮੁਕਾਬਲੇ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਮਦਦਗਾਰ ਸੀ, ਕਿਉਂਕਿ ਇਸ 'ਚ ਪੂਰੇ ਭਾਰ ਦਾ ਮੁਲਾਂਕਣ ਕੀਤਾ ਜਾਂਦਾ ਸੀ। ਸਟੱਡੀ ਦੇ ਲੇਖਕ ਲੈਂਡਰ ਬੋਸ਼ ਮੁਤਾਬਕ ਬੀ.ਐੱਮ.ਆਈ. ਦੇ ਨਾਲ-ਨਾਲ ਜਿਨ੍ਹਾਂ ਬਿੰਦੂਆਂ 'ਤੇ ਉਹ ਖਰਾਬ ਸਿਹਤ ਨਾਲ ਜੁੜਿਆ ਹੁੰਦਾ ਹੈ, ਉਹ ਉਮਰ, ਲਿੰਗ ਅਤੇ ਜਾਤੀ ਦੇ ਨਾਲ ਵੱਖ ਹੁੰਦਾ ਹੈ।
2016 'ਚ ਬਣੇ 'ਕਾਲਾ ਧਨ ਕਾਨੂੰਨ' ਨੂੰ ਅਪ੍ਰੈਲ 2015 ਤੋਂ ਲਾਗੂ ਨਹੀਂ ਕੀਤਾ ਜਾ ਸਕਦਾ: ਸੁਪਰੀਮ ਕੋਰਟ
NEXT STORY