ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨਵੀਂ ਦਿੱਲੀ ਦੇ ਸਾਊਥ ਬਲਾਕ ਤੋਂ ਜੰਗੀ ਖੇਤਰ ਦੀ ਨਿਗਰਾਨੀ ਪ੍ਰਣਾਲੀ 'ਸੰਜੇ' ਨੂੰ ਹਰੀ ਝੰਡੀ ਵਿਖਾ ਕੇ ਫੌਜ ’ਚ ਸ਼ਾਮਲ ਕੀਤਾ।ਮਹਾਭਾਰਤ ਦੇ ਅਹਿਮ ਪਾਤਰ ਸੰਜੇ ਵਾਂਗ ਇਹ ਅਤਿ ਆਧੁਨਿਕ ਨਿਗਰਾਨੀ ਪ੍ਰਣਾਲੀ ਨਾ ਸਿਰਫ਼ ਜੰਗ ਦੇ ਮੈਦਾਨ ਦੇ ਹਰ ਇੰਚ 'ਤੇ ਨਜ਼ਰ ਰੱਖੇਗੀ ਸਗੋਂ ਘੁਸਪੈਠ ਨੂੰ ਰੋਕਣ ’ਚ ਵੀ ਮਦਦ ਕਰੇਗੀ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਇਸ ਮੌਕੇ ’ਤੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ‘ਸੰਜੇ’ ਇਕ ਸਵੈਚਾਲਿਤ ਪ੍ਰਣਾਲੀ ਹੈ ਜੋ ਜ਼ਮੀਨੀ ਤੇ ਹਵਾਈ ਜੰਗ ਦੇ ਮੈਦਾਨ ਦੇ ਸੈਂਸਰਾਂ ਤੋਂ ਇਨਪੁਟ ਲੈਂਦੀ ਹੈ ਤੇ ਉਨ੍ਹਾਂ ਨੂੰ ਇੱਕਠਾ ਕਰਦੀ ਹੈ। ਇਹ ਸਿਸਟਮ ਇਕ ਕੇਂਦਰੀਕ੍ਰਿਤ ਵੈੱਬ ਐਪਲੀਕੇਸ਼ਨ ਰਾਹੀਂ ਭਵਿੱਖ ਦੇ ਜੰਗ ਦੇ ਮੈਦਾਨ ਨੂੰ ਬਦਲ ਦੇਵੇਗਾ। ਇਹ ਸਿਸਟਮ ਜ਼ਮੀਨੀ ਸਰਹੱਦਾਂ ਦੀ ਨਿਗਰਾਨੀ ਕਰੇਗਾ, ਘੁਸਪੈਠ ਨੂੰ ਰੋਕੇਗਾ, ਬੇਮਿਸਾਲ ਸ਼ੁੱਧਤਾ ਨਾਲ ਹਾਲਾਤ ਦਾ ਮੁਲਾਂਕਣ ਕਰੇਗਾ ਤੇ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਜਾਸੂਸੀ ਸਰਗਰਮੀਆਂ ਨੂੰ ਵਧਾਏਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ : ਬਸਪਾ ਆਗੂ ਦਾ ਤਾਬੜ-ਤੋੜ ਗੋਲੀਆਂ ਮਾਰ ਕਤਲ (ਵੀਡੀਓ)
NEXT STORY