ਗੁਰੂਗ੍ਰਾਮ-ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ 'ਚ ਇੱਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ, ਜਿੱਥੇ ਪ੍ਰਾਈਵੇਟ ਹਸਪਤਾਲ 'ਚ ਇੱਕ ਸੁਰੱਖਿਆ ਕਰਮਚਾਰੀ ਨੇ ਦੂਜੇ ਸੁਰੱਖਿਆ ਕਰਮਚਾਰੀ ਦੀ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਸਵੇਰੇ 5 ਵਜੇ ਦੀ ਹੈ, ਜਦੋਂ ਸ਼ੀਤਲਾ ਹਸਪਤਾਲ 'ਚ ਕੰਮ ਕਰਨ ਵਾਲੇ ਦੋ ਸੁਰੱਖਿਆ ਕਰਮਚਾਰੀਆਂ ਵਿਚਾਲੇ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਇੱਕ ਸੁਰੱਖਿਆ ਕਰਮਚਾਰੀ ਨੇ ਦੂਜੇ ਸੁਰੱਖਿਆ ਕਰਮਚਾਰੀ ਦੀ ਹੱਤਿਆ ਕਰ ਦਿੱਤੀ। ਇਹ ਸਾਰੀ ਵਾਰਦਾਤ ਹਸਪਤਾਲ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਰਿਕਾਰਡ ਹੋ ਗਈ।
ਮ੍ਰਿਤਕ 24 ਸਾਲਾ ਸੁਰੱਖਿਆ ਕਰਮਚਾਰੀ ਜੁਗਲ ਕਿਸ਼ੋਰ ਯੂ. ਪੀ. ਦੇ ਅਲੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਇਸ ਹਸਪਤਾਲ 'ਚ ਪਿਛਲੇ 6 ਮਹੀਨਿਆਂ ਤੋਂ ਨੌਕਰੀ ਕਰ ਰਿਹਾ ਸੀ। ਜੁਗਲ ਕਿਸ਼ੋਰ ਦੀ ਨਾਈਟ ਸ਼ਿਫਟ ਦੀ ਡਿਊਟੀ ਸੀ। ਜੁਗਲ ਦੇ ਨਾਲ ਹੀ ਨੋਵਿਲ ਅਨਵਰ ਵੀ ਸੁਰੱਖਿਆ ਕਰਮਚਾਰੀ ਦੀ ਨੌਕਰੀ ਕਰਦਾ ਸੀ। ਦੋਵਾਂ ਵਿਚਾਲੇ ਰਾਤ ਨੂੰ ਥੋੜ੍ਹੀ ਲੜਾਈ ਹੋਈ, ਜਿਸ ਦੇ ਤਹਿਤ ਨੋਵਿਲ ਨੇ ਜੁਗਲ ਦੀ ਚਾਕੂ ਨਾਲ ਗਰਦਨ 'ਤੇ ਵਾਰ ਕੀਤਾ ਅਤੇ ਹੱਤਿਆ ਕਰ ਦਿੱਤੀ। ਫਿਲਹਾਲ ਦੋਸ਼ੀ ਸੁਰੱਖਿਆ ਕਰਮਚਾਰੀ ਨੋਵਿਲ ਅਨਵਰ ਹੁਣ ਤੱਕ ਪੁਲਸ ਦੀ ਗ੍ਰਿਫਤਾਰ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਹੱਤਿਆ ਦੀ ਜਾਣਕਾਰੀ ਪੁਲਸ ਨੂੰ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਗਈ।
ਪਾਰਦਰਸ਼ਤਾ ਦੇ ਨਾਂ 'ਤੇ ਸੰਸਥਾਵਾਂ ਖਤਮ ਨਹੀਂ ਕਰਨੀਆਂ ਚਾਹੀਦੀਆਂ- SC
NEXT STORY