ਸੀਕਰ— ਗਰਮੀ ਸ਼ੁਰੂ ਹੁੰਦੇ ਹੀ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਪਾਣੀ ਦੀ ਕਿੱਲਤ ਹੋ ਜਾਂਦੀ ਹੈ। ਰਾਜਸਥਾਨ 'ਚ ਵੀ ਪਾਣੀ ਦਾ ਸੰਕਟ ਗਹਿਰਾਉਣ ਲੱਗਾ ਹੈ। ਰਾਜਸਥਾਨ ਦੇ ਸੀਕਰ ਵਿਚ ਇਕ ਪਿੰਡ ਅਜਿਹਾ ਵੀ ਹੈ, ਜਿੱਥੇ ਕੋਈ ਆਪਣੀ ਲੜਕੀ ਦਾ ਵਿਆਹ ਨਹੀਂ ਕਰਨਾ ਚਾਹੁੰਦਾ। ਇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਜੀ ਹਾਂ, ਵਜ੍ਹਾ ਹੈ ਪਾਣੀ ਦੀ ਕਿੱਲਤ। ਪਾਣੀ ਦੀ ਕਿੱਲਤ ਝੱਲ ਰਹੇ ਇਸ ਪਿੰਡ ਵਿਚ ਲੜਕੀਆਂ ਖੁਦ ਵਿਆਹ ਕਰਨ ਲਈ ਤਿਆਰ ਨਹੀਂ ਹਨ। ਇਸ ਪਿੰਡ ਦੇ ਲੜਕਿਆਂ ਦੀ ਉਮਰ ਵਧਦੀ ਜਾ ਰਹੀ ਹੈ ਅਤੇ ਮਾਤਾ-ਪਿਤਾ ਇਸ ਚਿੰਤਾ ਵਿਚ ਡੁੱਬੇ ਹਨ ਕਿ ਉਨ੍ਹਾਂ ਦੇ ਬੇਟਿਆਂ ਦਾ ਵਿਆਹ ਹੋ ਜਾਵੇ। ਸੀਕਰ ਦੇ ਕੀਰੋ ਦੀ ਢਾਣੀ ਪਿੰਡ ਵਿਚ ਪਾਣੀ ਦੀ ਕਿੱਲਤ ਦੇ ਕਾਰਨ ਲੜਕਿਆਂ ਦਾ ਵਿਆਹ ਨਹੀਂ ਹੋ ਪਾ ਰਿਹਾ ਹੈ। ਇਸ ਪਿੰਡ ਵਿਚ ਪਾਣੀ ਦਾ ਸਿਰਫ ਇਕ ਹੀ ਸਰੋਤ ਹੈ ਅਤੇ ਉਹ ਹੈ ਸਰਕਾਰੀ ਸਕੂਲ ਵਿਚ ਬਣਿਆ ਟਿਊਬਵੈੱਲ। ਪਿੰਡ ਵਿਚ 50 ਤੋਂ ਵਧ ਪਰਿਵਾਰ ਇਸ ਟਿਊਬਵੈੱਲ ਦੇ ਪਾਣੀ 'ਤੇ ਨਿਰਭਰ ਹਨ।
ਪਿੰਡ ਦੇ ਰੇਖਾ ਰਾਮ ਦੱਸਦੇ ਹਨ ਕਿ ਉਹ ਆਪਣੇ ਬੇਟਿਆਂ ਦੇ ਵਿਆਹ ਲਈ ਪਰੇਸ਼ਾਨ ਹਨ। ਉਨ੍ਹਾਂ ਦੇ ਦੋ ਬੇਟੇ ਵਿਆਹ ਦੇ ਯੋਗ ਹੋ ਗਏ ਹਨ ਪਰ ਪਾਣੀ ਦੀ ਕਿੱਲਤ ਕਾਰਨ ਅਜੇ ਤਕ ਵਿਆਹ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਬੇਟਿਆਂ ਦੇ ਵਿਆਹ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਿਵੇਂ ਹੀ ਲੜਕੀ ਪੱਖ ਨੂੰ ਪਤਾ ਲੱਗਦਾ ਹੈ ਕਿ ਪਿੰਡ ਵਿਚ ਪਾਣੀ ਦੀ ਕਿੱਲਤ ਹੈ, ਰਿਸ਼ਤਾ ਟੁੱਟ ਜਾਂਦਾ ਹੈ। ਹੁਣ ਮੇਰੀ ਉਮੀਦ ਵੀ ਖਤਮ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਅਸੀਂ ਕਿਵੇਂ ਪਾਣੀ ਦੀ ਕਿੱਲਤ ਝੱਲ ਰਹੇ ਹਨ।
ਹਰਿਆਣਾ 'ਚ ਲਗਾਤਾਰ ਦੂਜੇ ਸਾਲ ਖਿਡਾਰੀਆਂ ਦਾ ਸਨਮਾਨ ਸਮਾਰੋਹ ਰੱਦ
NEXT STORY