ਅਯੁੱਧਿਆ (ਭਾਸ਼ਾ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ 23 ਅਪ੍ਰੈਲ ਨੂੰ 155 ਦੇਸ਼ਾਂ ਦੀਆਂ ਨਦੀਆਂ ਦੇ ਪਾਣੀ ਨਾਲ ਭਗਵਾਨ ਰਾਮਲਲਾ ਦੀ ਮੂਰਤੀ ਦਾ ਜਲ-ਅਭਿਸ਼ੇਕ ਕਰਨਗੇ। ਸ਼੍ਰੀ ਰਾਮ ਜਨਮਭੂਮੀ ਤੀਰਥ ਸਥੱਲ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਿਚ ਅਯੁੱਧਿਆ ਵਿਚ ਭਗਵਾਨ ਰਾਮ ਦੇ ਵਿਸ਼ਾਲ ਤੇ ਦਿਵਯ ਮੰਦਰ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪਿਆਰ ਦਾ ਖੌਫ਼ਨਾਕ ਅੰਜਾਮ! ਪ੍ਰੇਮਿਕਾ ਨੂੰ ਘਰ ’ਚ ਦਾਖ਼ਲ ਹੋ ਕੇ ਮਾਰੀ ਗੋਲ਼ੀ, ਫਿਰ ਆਪ ਵੀ ਖਾ ਲਿਆ ਜ਼ਹਿਰ
ਰਾਏ ਨੇ ਦੱਸਿਆ ਕਿ ਦਿੱਲੀ ਦੇ ਰਾਮ ਭਗਤ ਵਿਜੇ ਜੌਲੀ ਦੀ ਅਗਵਾਈ ਵਿਚ ਇਕ ਟੀਮ ਅਯੁੱਧਿਆ ਵਿਚ ਭਗਵਾਨ ਰਾਮ ਦੇ ਮੰਦਰ ਵਿਚ ਵਿਸ਼ਾਲ 'ਜਲ-ਅਭਿਸ਼ੇਕ' ਕਰਨ ਲਈ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ 155 ਦੇਸ਼ਾਂ ਦੀਆਂ ਨਦੀਆਂ ਦਾ ਪਾਣੀ ਸੌਂਪੇਗੀ। ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ਮਨੀਰਾਮ ਦਾਸ ਛਾਉਣੀ ਸਭਾਗਾਰ ਵਿਚ ਹੋਣ ਵਾਲੇ ਸਮਾਗਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਅਦਿੱਤਿਆਨਾਥ ਟੀਮ ਤੋਂ ਮਿਲੇ 'ਜਲ ਕਲਸ਼' ਦੀ ਪੂਜਾ ਕਰਨਗੇ। ਰਾਏ ਨੇ ਦੱਸਿਆ ਕਿ ਕਲਸ਼ ਵਿਚ ਪਾਕਿਸਤਾਨ ਦੀ ਰਾਵੀ ਨਦੀ ਸਮੇਤ 155 ਦੇਸ਼ਾਂ ਦੀਆਂ ਨਦੀਆਂ ਦਾ ਜਲ ਹੋਵੇਗਾ। ਜਲ ਕਲਸ਼ 'ਤੇ ਉਨ੍ਹਾਂ ਦੇਸ਼ਾਂ ਦੇ ਝੰਡੇ, ਨਾਂ ਤੇ ਨਦੀਆਂ ਦੇ ਨਾਂ ਵਾਲੇ ਸਟਿੱਕਰ ਲੱਗੇ ਹੋਣਗੇ। ਇਸ ਸਮਾਗਮ ਵਿਚ ਕਈ ਦੇਸ਼ਾਂ ਦੇ ਰਾਜਦੂਤ ਵੀ ਸ਼ਮੂਲੀਅਤ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਮੋਦੀ ਕੈਬਨਿਟ ਵੱਲੋਂ ਦੇਸ਼ ਦੀ ਪਹਿਲੀ ਪੁਲਾੜ ਨੀਤੀ ਨੂੰ ਮਿਲੀ ਮਨਜ਼ੂਰੀ, ਨਿੱਜੀ ਖ਼ੇਤਰ ਨੂੰ ਵੀ ਮਿਲੇਗੀ ਸ਼ਮੂਲੀਅਤ
ਪਾਕਿਸਤਾਨ ਤੋਂ ਦੁਬਈ ਰਾਹੀਂ ਲਿਆਂਦਾ ਗਿਆ ਪਾਣੀ
ਚੰਪਤ ਰਾਏ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਨਦੀਆਂ ਦਾ ਪਾਣੀ ਪਹਿਲਾਂ ਪਾਕਿਸਤਾਨ ਦੇ ਹਿੰਦੂਆਂ ਦੁਬਈ ਭੇਜਿਆ ਤੇ ਫ਼ਿਰ ਦੁਬਈ ਤੋਂ ਇਸ ਨੂੰ ਦਿੱਲੀ ਲਿਆਂਦਾ ਗਿਆ। ਹੁਣ ਇਸ ਨੂੰ ਅਯੁੱਧਿਆ ਲਿਆਂਦਾ ਜਾਵੇਗਾ। ਪਾਕਿਸਤਾਨ ਤੋਂ ਇਲਾਵਾ ਸੂਰੀਨਾਮ, ਚੀਨ, ਯੂਕ੍ਰੇਨ, ਰੂਸ, ਕਜ਼ਾਕਿਸਤਾਨ, ਕੈਨੇਡਾ ਤੇ ਤਿੱਬਤ ਸਮੇਤ ਕਈ ਹੋਰ ਦੇਸ਼ਾਂ ਦੀਆਂ ਨਦੀਆਂ ਦਾ ਪਾਣੀ ਵੀ ਭਗਵਾਨ ਰਾਮਲਲਾ ਦੇ ਜਲ-ਅਭਿਸ਼ੇਕ ਲਈ ਲਿਆਂਦਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੈਰਾਨੀਜਨਕ! ਵਾਲ ਛੋਟੇ ਕਟਵਾਉਣ ਤੋਂ ਨਾਰਾਜ਼ 13 ਸਾਲਾ ਬੱਚੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY