ਨੈਸ਼ਨਲ ਡੈਸਕ- ਅਕਸਰ ਹੀ ਦੇਖਿਆ ਜਾਂਦਾ ਹੈ ਕਿ ਭਾਰਤ ਦੇ ਉੱਤਰ-ਪੂਰਬੀ ਸੂਬਿਆਂ 'ਚ ਰਹਿਣ ਵਾਲੇ ਨਾਗਰਿਕਾਂ ਨੂੰ ਉਨ੍ਹਾਂ ਦੀ ਦਿੱਖ ਦੇ ਕਾਰਨ ਚੀਨੀ ਕਹਿ ਕੇ ਮਜ਼ਾਕ ਉਡਾਇਆ ਜਾਂਦਾ ਹੈ। ਇਸੇ ਦੌਰਾਨ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਤੋਂ ਇਕ ਛੋਟੀ ਬੱਚੀ, ਕਾਰਗਾ ਟਿੰਕਲ ਗੋਂਗੋ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਕਹਿੰਦੀ ਹੈ ਕਿ ਉਹ ਭਾਰਤੀ ਹੈ ਤੇ ਉਸ ਨੂੰ ਜਦੋਂ 'ਚਾਈਨੀਜ਼' ਕਿਹਾ ਜਾਂਦਾ ਹੈ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ।
ਕਾਰਗਾ ਦੀ ਮਾਂ ਅਨੁਸਾਰ, ਉਹ ਆਈਸਕ੍ਰੀਮ ਖਰੀਦਣ ਗਈ ਸੀ ਤਾਂ ਉਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਕਾਰਗਾ ਦੀ ਵੀਡੀਓ ਦੇਖ ਕੇ ਇੱਕ ਯੂਜ਼ਰ ਨੇ ਵੀਡੀਓ ਹੇਠ ਕੁਮੈਂਟ ਕੀਤਾ ਕਿ ਇਹ ਚੀਨੀ ਬੱਚੀ ਹਿੰਦੀ ਕਿਵੇਂ ਬੋਲ ਰਹੀ ਹੈ ? ਕੀ ਚੀਨੀ ਬੱਚੇ ਹਿੰਦੀ ਬੋਲ ਲੈਂਦੇ ਹਨ ?"
ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'
ਇਸ ਕੁਮੈਂਟ ਤੋਂ ਨਾਰਾਜ਼ ਹੋ ਕੇ ਕਾਰਗਾ ਨੇ ਇੱਕ ਹੋਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ 'ਚ ਉਸ ਨੇ ਕਿਹਾ ਕਿ ਸਿਰਫ਼ ਸਾਡੀ ਸ਼ਕਲ ਦੇ ਕਾਰਨ ਸਾਨੂੰ ਚੀਨੀ ਕਹਿਣਾ ਗਲਤ ਹੈ। ਅਸੀਂ ਵੀ ਭਾਰਤੀ ਹਾਂ। ਜਦੋਂ ਕੋਈ ਸਾਨੂੰ ਚਾਈਨੀਜ਼ ਕਹਿੰਦਾ ਹੈ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਹੈ ਅਤੇ ਦੁੱਖ ਹੁੰਦਾ ਹੈ। ਸਾਨੂੰ ਇੰਡੀਅਨ ਕਹੋ, ਅਸੀਂ ਭਾਰਤ ਦੇ ਹੀ ਈਟਾਨਗਰ 'ਚ ਰਹਿੰਦੇ ਹਾਂ।"
ਬੱਚੀ ਨੇ ਇਸ ਵੀਡੀਓ 'ਚ ਦੇਸ਼ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਰਾਸ਼ਟਰੀ ਗਾਣ 'ਜਨ ਗਣ ਮਨ' ਵੀ ਗਾਇਆ। ਲੋਕਾਂ ਵੱਲੋਂ ਬੱਚੀ ਦੇ ਇਸ ਆਤਮ-ਵਿਸ਼ਵਾਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਨੇ ਲਿਖਿਆ ਕਿ ਭਾਰਤ 'ਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ ਅਤੇ ਕਿਸੇ ਦੀ ਵੀ ਦਿੱਖ ਕਾਰਨ ਉਸ 'ਤੇ ਨਸਲੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹੁਲ ਦੁਬੇ ਗੈਂਗ ਨਾਲ ਪੁਲਸ ਦਾ ਮੁਕਾਬਲਾ: ਜਵਾਬੀ ਫਾਇਰਿੰਗ 'ਚ 2 ਗੈਂਗਸਟਰ ਜ਼ਖਮੀ
NEXT STORY