ਚੰਪਾਵਤ : ਉਤਰਾਖੰਡ ਦੇ ਚੰਪਾਵਤ ਵਿੱਚ ਉਸ ਸਮੇਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ, ਜਦੋਂ ਵਿਆਹ ਦੀ ਬਰਾਤ ਵਾਲੀ ਇਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਦੌਰਾਨ ਪੰਜ ਲੋਕਾਂ ਦੀ ਦੁਖਦਾਈ ਮੌਤ ਹੋ ਗਈ ਹੈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਸਟੇਟ ਡਿਜ਼ਾਸਟਰ ਮੈਨੇਜਮੈਂਟ ਫੋਰਸ (SDRF) ਦੇ ਕਮਾਂਡੈਂਟ ਅਰਪਨ ਯਦੁਵੰਸ਼ੀ ਦੇ ਅਨੁਸਾਰ, ਬੋਲੇਰੋ ਗੱਡੀ UK 04 TB 2074 ਸ਼ੁੱਕਰਵਾਰ ਸਵੇਰੇ ਚੰਪਾਵਤ ਦੇ ਘਾਟ ਤੋਂ ਪਹਿਲਾਂ ਬਾਗਧਰ ਨਾਮਕ ਸਥਾਨ 'ਤੇ ਕੰਟਰੋਲ ਤੋਂ ਬਾਹਰ ਹੋ ਗਈ।
ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਦੌਰਾਨ ਗੱਡੀ ਬੇਕਾਬੂ ਹਾਲਤ ਵਿਚ ਕਰੀਬ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਦੀ ਸੂਚਨਾ ਚੰਪਾਵਤ ਜ਼ਿਲ੍ਹਾ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਐਸਡੀਆਰਐਫ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ। ਟੀਮ ਨੇ ਪੁਲਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ 10 ਲੋਕ ਸਵਾਰ ਸਨ। ਇਸ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਵਾਹਨ ਬੁਸੇਲ ਤੋਂ ਗੰਗੋਲੀਹਾਟ ਦੇ ਬਲਾਤਾਰੀ ਇਲਾਕੇ ਵੱਲ ਵਿਆਹ ਦੀ ਬਾਰਾਤ ਲੈ ਕੇ ਗਿਆ ਸੀ ਅਤੇ ਅੱਜ ਸਵੇਰੇ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਪ੍ਰਕਾਸ਼ ਚੰਦਰ ਉਨਿਆਲ, ਕੇਵਲ ਚੰਦ ਉਨਿਆਲ ਵਾਸੀ ਦਿੜ੍ਹਬਾ ਬਿਲਾਸਪੁਰ, ਸੁਰੇਸ਼ ਨੌਟਿਆਲ ਵਾਸੀ ਪੰਤਨਗਰ, ਪ੍ਰਿਯਾਂਸ਼ੂ ਚੌਬੇ ਵਾਸੀ ਸੀਲਦਾਹ, ਭਿਕਿਆਸੈਨ ਵਜੋਂ ਹੋਈ ਹੈ।
ਪੜ੍ਹੋ ਇਹ ਵੀ - ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੰਜਾਬ ਦੇ ਲੋਕ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋਵੋਗੇ ਪਰੇਸ਼ਾਨ
ਬੈਂਗਲੁਰੂ 'ਚ ਮੈਟਰੋ ਟ੍ਰੇਨ ਅੱਗੇ ਛਾਲ ਮਾਰ ਕੇ ਇੱਕ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY