ਦੁਰਗ - ਛੱਤੀਸਗੜ੍ਹ ਦੇ ਦੁਰਗ ਸੁਪੇਲਾ ਥਾਣਾ ਖੇਤਰ ਦੇ ਰਾਧਿਕਾ ਨਗਰ ਇਲਾਕੇ 'ਚ ਇੱਕ 26 ਸਾਲਾ ਲੜਕੀ ਨੇ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਲਾਕਡਾਊਨ ਕਾਰਨ ਪਰਿਵਾਰ ਵਾਲਿਆਂ ਨੇ ਉਸ ਦੇ ਵਿਆਹ ਦੀ ਤਾਰੀਖ਼ ਨੂੰ ਅੱਗੇ ਵਧਾ ਦਿੱਤਾ ਸੀ। ਪਹਿਲਾਂ ਵਿਆਹ ਮਾਰਚ 'ਚ ਹੋਣ ਵਾਲਾ ਸੀ ਪਰ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਾਰਨ ਪਰਿਵਾਰ ਵਾਲਿਆਂ ਨੇ ਵਿਆਹ ਨੂੰ ਦਸੰਬਰ ਤੱਕ ਟਾਲਣ ਦਾ ਫੈਸਲਾ ਲਿਆ। ਇਸ ਗੱਲ ਤੋਂ ਕੁੜੀ ਇੰਨੀ ਪ੍ਰੇਸ਼ਾਨ ਹੋ ਗਈ ਕਿ ਉਸ ਨੇ ਆਤਮ ਹੱਤਿਆ ਕਰ ਲਈ।
ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਸਾਨੂੰ ਉਸ ਦੀ ਖਬਰ ਨਹੀਂ ਮਿਲੀ ਤਾਂ ਅਸੀਂ ਕਮਰੇ 'ਚ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਫਿਰ ਪਰਿਵਾਰ ਵਾਲਿਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਲਾਸ਼ ਨੂੰ ਹੇਠਾਂ ਉਤਾਰਿਆ।
ਦਰਅਸਲ ਲੜਕੀ ਦਾ ਵਿਆਹ ਜਿਸ ਲੜਕੇ ਨਾਲ ਹੋਣ ਵਾਲਾ ਸੀ ਉਹ ਦੁਬਈ 'ਚ ਕੰਮ ਕਰਦਾ ਹੈ। ਪਿਛਲੇ ਕਈ ਮਹੀਨਿਆਂ ਤੋਂ ਵਿਆਹ ਟਲ ਰਿਹਾ ਸੀ। ਜਿਸ ਦੀ ਵਜ੍ਹਾ ਨਾਲ ਉਹ ਪ੍ਰੇਸ਼ਾਨ ਰਹਿਣ ਲੱਗੀ ਅਤੇ ਅਚਾਨਕ ਆਤਮ ਹੱਤਿਆ ਕਰ ਲਈ। ਘਟਨਾ ਸਥਾਨ ਤੋਂ ਪੁਲਸ ਨੂੰ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਪੁਲਸ ਨੇ ਆਤਮ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਕੋਰੋਨਾ ਦੀ ਜਾਂਚ ਲਈ ਮਹਿਲਾ ਦੇ ਗੁਪਤ ਅੰਗ ਤੋਂ ਲਏ ਸਵਾਬ ਦੇ ਨਮੂਨੇ, ਲੈਬ ਟੈਕਨੀਸ਼ੀਅਨ ਗ੍ਰਿਫਤਾਰ
NEXT STORY