ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਕਰਵਾਉਣ ਆਈ ਮਹਿਲਾ ਦੇ ਗੁਪਤ ਅੰਗ ਤੋਂ ਕਥਿਤ ਰੂਪ ਨਾਲ ਸਵਾਬ ਦੇ ਨਮੂਨੇ ਲੈਣ ਵਾਲੇ ਲੈਬ ਟੈਕਨੀਸ਼ੀਅਨ ਨੂੰ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰਾਵਤੀ ਜ਼ਿਲ੍ਹੇ ਦੇ ਬਦਨੇਰਾ ਥਾਣਾ ਖੇਤਰ 'ਚ ਹੋਈ ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਵੀਰਵਾਰ ਨੂੰ ਦਿੱਤੀ।
ਸੂਬੇ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਯਸ਼ੋਮਤੀ ਠਾਕੁਰ ਨੇ ਇਸ ਘਟਨਾ 'ਤੇ ਹੈਰਾਨੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਟੈਕਨੀਸ਼ੀਅਨ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਦਨੇਰਾ ਥਾਣੇ ਦੀ ਇੰਸਪੈਕਟਰ ਪੰਜਾਬ ਵੰਜਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿਲਾ ਅਮਰਾਵਤੀ ਦੇ ਇੱਕ ਮਾਲ 'ਚ ਕੰਮ ਕਰਦੀ ਹੈ।
24 ਜੁਲਾਈ ਨੂੰ ਉੱਥੇ ਦੇ ਇੱਕ ਕਰਮਚਾਰੀ ਦੇ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਸਮੇਤ 20-25 ਹੋਰ ਕਰਮਚਾਰੀਆਂ ਦੇ ਨੱਕ ਦਾ ਸਵਾਬ ਜਾਂਚ ਲਈ ਲਿਆ ਗਿਆ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਜ਼ਿਲ੍ਹੇ ਦੇ ਜਾਂਚ ਕੇਂਦਰ 'ਚ ਲਿਜਾਇਆ ਗਿਆ। ਮਹਿਲਾ ਦੇ ਨੱਕ ਦੇ ਸਵਾਬ ਦਾ ਨਮੂਨਾ ਲੈਣ ਤੋਂ ਬਾਅਦ ਟੈਕਨੀਸ਼ੀਅਨ ਨੇ ਕਥਿਤ ਰੂਪ ਨਾਲ ਉਸ ਦੇ ਗੁਪਤ ਅੰਗ ਤੋਂ ਵੀ ਸਵਾਬ ਦਾ ਨਮੂਨਾ ਲਿਆ ਸੀ।
ਰਿਆ ਨੇ ਮੰਨੀ ਸੁਸ਼ਾਂਤ ਨਾਲ ਲਿਵ ਇਨ ਰਿਲੇਸ਼ਨ ਦੀ ਗੱਲ, ਕਿਹਾ- ਉਹ ਡਿਪ੍ਰੈਸ਼ਨ 'ਚ ਸੀ
NEXT STORY