ਕਲਿਆਣੀ- ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ 'ਚ 28 ਸਾਲਾ ਇਕ ਨੌਜਵਾਨ ਪਤਨੀ ਨੂੰ ਆਪਣੇ ਘਰ ਲਿਜਾਉਣ ਲਈ ਸੋਮਵਾਰ ਨੂੰ ਸਹੁਰੇ ਘਰ ਦੇ ਬਾਹਰ ਧਰਨੇ 'ਤੇ ਬੈਠ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਆਲੋਕ ਮਲਿਕ ਨੇ ਹਾਲ ਹੀ 'ਚ ਸੰਗੀਤਾ ਘੋਸ਼ ਨਾਲ ਵਿਆਹ ਕੀਤਾ ਸੀ, ਹਾਲਾਂਕਿ ਸੰਗੀਤਾ ਦਾ ਪਰਿਵਾਰ ਇਸ ਵਿਆਹ ਦੇ ਵਿਰੁੱਧ ਸੀ। ਆਲੋਕ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਨਾਲ ਇਕ ਮੰਦਰ 'ਚ ਹੋਇਆ ਅਤੇ ਇਸ ਨੂੰ ਕਾਨੂੰਨੀ ਤੌਰ 'ਤੇ ਰਜਿਸਟਰਡ ਵੀ ਕਰਵਾਇਆ ਗਿਆ। ਉਸ ਨੇ ਕਿਹਾ ਕਿ ਸੰਗੀਤਾ ਪਿਛਲੇ ਦਿਨੀਂ ਆਪਣੇ ਮਾਤਾ-ਪਿਤਾ ਨੂੰ ਮਿਲਣ ਘਰ ਆਈ ਸੀ ਅਤੇ ਹੁਣ ਉਹ ਉਸ ਨੂੰ ਵਾਪਸ ਨਹੀਂ ਜਾਣ ਦੇ ਰਹੇ ਹਨ।
ਉਸ ਨੇ ਦਾਅਵਾ ਕੀਤਾ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੀ ਪਤਨੀ ਨੂੰ ਕਿਤੇ ਹੋਰ ਭੇਜ ਦਿੱਤਾ ਹੈ। ਹੱਥਾਂ 'ਚ ਪਲੇਕਾਰਡ, ਵਿਆਹ ਦੀਆਂ ਤਸਵੀਰਾਂ ਅਤੇ ਵਿਆਹ ਦਾ ਪ੍ਰਮਾਣ ਪੱਤਰ ਲੈ ਕੇ ਆਲੋਕ ਸਹੁਰੇ ਪਰਿਵਾਰ ਵਾਲਿਆਂ ਦੇ ਘਰ ਦੇ ਬਾਹਰ ਧਰਨੇ 'ਤੇ ਬੈਠ ਗਿਆ ਅਤੇ ਪਤਨੀ ਨੂੰ ਛੱਡਣ ਦੀ ਮੰਗ ਕਰਨ ਲੱਗਾ। ਪੁਲਸ ਨੇ ਕਿਹਾ ਕਿ ਸੰਗੀਤਾ ਦੇ ਪਰਿਵਾਰ ਵਾਲਿਆਂ ਨੇ ਹਾਲ ਹੀ 'ਚ ਆਲੋਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਾਂਚ 'ਚ ਦੋਸ਼ ਬੇਬੁਨਿਆਦ ਨਿਕਲੇ।
ਰੇਲਵੇ ਵਧਾ ਸਕਦਾ ਹੈ 10-35 ਰੁਪਏ ਤੱਕ ਦਾ ਕਿਰਾਇਆ, ਜਾਣੋ ਕੀ ਹੈ ਯੋਜਨਾ
NEXT STORY