ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਆਰਥਿਕ ਮੰਦੀ ਵਾਲੀ ਟਿੱਪਣੀ ਤੋਂ ਬਾਅਦ ਮੰਗਲਵਾਰ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਤੋਂ ਕੀ ਲੁਕਾ ਰਹੇ ਹਨ। ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਮੰਤਰੀ ਨਰਾਇਣ ਰਾਣੇ ਨੇ ਸੋਮਵਾਰ ਨੂੰ ਪੁਣੇ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਜੇਕਰ ਭਾਰਤ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਜੂਨ ਤੋਂ ਬਾਅਦ ਹੀ ਹੋਵੇਗਾ ਪਰ ਕੇਂਦਰ ਅਜਿਹੀ ਸਥਿਤੀ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।
ਰਮੇਸ਼ ਨੇ ਟਵੀਟ ਕੀਤਾ,''2014 ਦੇ ਬਾਅਦ ਤੋਂ ਬਰਬਾਦ ਹੋ ਚੁੱਕੇ ਐੱਮ.ਐੱਸ.ਐੱਮ.ਈ. ਦੇ ਕੇਂਦਰੀ ਕੈਬਨਿਟ ਮੰਤਰੀ ਨਾਰਾਇਣ ਰਾਣੇ ਨੇ 6 ਮਹੀਨੇ ਬਾਅਦ ਭਾਰਤ 'ਚ ਮੰਦੀ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਜੀ20 ਸੰਮੇਲਨ 'ਚ ਪੁਣੇ 'ਚ ਇਹ ਕਿਹਾ ਹੈ। ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇਸ਼ ਤੋਂ ਕੀ ਲੁਕਾ ਰਹੇ ਹਨ।'' ਰਾਣੇ ਮਹਾਰਾਸ਼ਟਰ ਦੇ ਪੁਰਾਣੇ ਸ਼ਹਿਰ 'ਚ ਜੀ20 ਦੇ ਪਹਿਲੇ ਬੁਨਿਆਦੀ ਢਾਂਚਾ ਕਾਰਜ ਸਮੂਹ (ਆਈ.ਡਬਲਿਊ.ਜੀ.) ਦੀ ਬੈਠਕ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੇ ਆਰਥਿਕ ਮੰਦੀ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਭਾਰਤ ਦੀਆਂ ਤਿਆਰੀਆਂ ਬਾਰੇ ਪੁੱਛਣ 'ਤੇ ਕਿਹਾ ਸੀ,''ਕਿਉਂਕਿ ਅਸੀਂ ਮੰਤਰੀਮੰਡਲ 'ਚ ਹਾਂ, ਸਾਨੂੰ ਜਾਣਕਾਰੀ ਮਿਲਦੀ ਹੈ (ਆਰਥਿਕ ਮੰਦੀ ਬਾਰੇ) ਜਾਂ ਪ੍ਰਧਾਨ ਮੰਤਰੀ ਮੋਦੀ ਜੀ ਸਾਨੂੰ ਇਸ ਬਾਰੇ ਸੁਝਾਅ ਦਿੰਦੇ ਹਨ।'' ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਵੱਡੇ ਵਿਕਸਿਤ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ,''ਭਾਰਤ ਸਰਕਾਰ ਅਤੇ ਮੋਦੀ ਜੀ ਇਹ ਯਕੀਨੀ ਕਰਨ ਲਈ ਕੋਸ਼ਿਸ਼ ਕਰ ਰਹੇ ਹਨ ਕਿ ਨਾਗਰਿਕ ਇਸ ਤੋਂ ਪ੍ਰਭਾਵਿਤ ਨਾ ਹੋਣ।''
ਸਹਿਕਾਰੀ ਬੈਂਕ 'ਚ 51 ਲੱਖ ਦਾ ਘਪਲਾ ਕਰਨ ਵਾਲੇ ਖ਼ਜ਼ਾਨਚੀ ਨੂੰ ਉਮਰ ਕੈਦ, ਲੱਗਾ ਮੋਟਾ ਜੁਰਮਾਨਾ
NEXT STORY