ਵਾਸ਼ਿੰਗਟਨ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸਵੈ ਜੀਵਨੀ 'ਏ ਪ੍ਰਾਮਿਸਡ ਲੈਂਡ' 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਨਰਵਸ ਅਤੇ ਘੱਟ ਗੁਣੱਵਤਾ ਵਾਲਾ ਦੱਸਿਆ ਹੈ। ਓਬਾਮਾ ਉਨ੍ਹਾਂ ਲਈ ਲਿਖਦੇ ਹਨ ਕਿ ਇਕ ਵਿਦਿਆਰਥੀ ਜਿਸ ਨੇ ਕੋਰਸ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਸਨ ਪਰ ਇਸ ਵਿਸ਼ੇ 'ਚ ਮਹਾਰਤ ਹਾਸਲ ਕਰਨ ਜਾਂ ਤਾਂ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ ਹੈ।
ਇਹ ਵੀ ਪੜ੍ਹੋ :- ਆ ਗਿਆ ਪਲਾਜ਼ਮਾ ਜੈੱਟ, 30 ਸੈਕਿੰਡ 'ਚ ਮਾਰ ਦੇਵੇਗਾ ਕੋਰੋਨਾ ਵਾਇਰਸ
ਓਬਾਮਾ ਨੇ ਸਾਬਕਾ ਭਾਰਤੀ ਪੀ.ਐੱਮ. ਮਨਮੋਹਨ ਸਿੰਘ ਦਾ ਵੀ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ 'ਚ ਇਕ ਤਰ੍ਹਾਂ ਦੀ ਡੂੰਘੀ ਵਫਾਦਾਰੀ ਹੈ। ਓਬਾਮਾ ਨੇ ਕਿਤਾਬ ਦੇ ਅੰਸ਼ਾਂ ਦਾ ਜ਼ਿਕਰ ਨਾਈਜੀਰੀਆਈ ਲੇਖਕ ਚਿੰਮਾਂਡਾ ਨੋਗਜੀ ਅਦਿਚੀ ਨੇ ਆਪਣੀ 'ਦਿ ਨਿਊਯਾਰਕ ਟਾਈਮਜ਼' 'ਚ ਪ੍ਰਕਾਸ਼ਿਤ ਪੁਸਤਕ ਸਮੀਖਿਆ 'ਚ ਕੀਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਸ 'ਚ ਵਿਸ਼ਵ ਦੇ ਹੋਰ ਨੇਤਾਵਾਂ ਅਤੇ ਉਨ੍ਹਾਂ ਦੇ ਗੁਣਾਂ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ
ਓਬਾਮਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੋਂ ਲੈ ਕੇ ਅਮਰੀਕਾ ਦੇ ਨਵੇਂ ਰਾਸ਼ਟਪਤੀ ਜੋ ਬਾਈਡੇਨ ਤਕ ਦੇ ਬਾਰੇ 'ਚ ਆਪਣੇ ਵਿਚਾਰ ਰੱਖੇ ਹਨ। ਪੁਸਤਕ ਸਮੀਖਿਆ ਮੁਤਾਬਕ ਬਰਾਕ ਓਬਾਮਾ ਦੀ ਕਿਤਾਬ ਉਨ੍ਹਾਂ ਦੇ ਨਿੱਜੀ ਜੀਵਨ ਦੀ ਤੁਲਨਾ 'ਚ ਉਨ੍ਹਾਂ ਦੇ ਰਾਜਨੀਤਿਕ ਰੁਖ 'ਤੇ ਜ਼ਿਆਦਾ ਕੇਂਦਰਿਤ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਰਾਜਨੀਤੀ 'ਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੱਕ ਕਈ ਮੁੱਦਿਆਂ ਦੇ ਬਾਰੇ 'ਚ ਲਿਖਿਆ ਹੈ।
ਇਹ ਵੀ ਪੜ੍ਹੋ :- ਈਰਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਦੇ ਪਾਰ
ਮੁੰਬਈ ਏਅਰਪੋਰਟ 'ਤੇ ਕਰੁਣਾਲ ਪਾਂਡਿਆ ਗ਼ੈਰ-ਕਾਨੂੰਨੀ ਸੋਨੇ ਨਾਲ ਕਾਬੂ
NEXT STORY