ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਚੀਫ ਆਫ ਸਟਾਫ ਦੀ ਨਿਯੁਕਤੀ ਲਈ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਰਾਨ ਕਲੇਨ ਨੂੰ ਆਪਣਾ ਚੀਫ ਆਫ ਸਟਾਫ ਚੁਣਿਆ ਹੈ। ਰਾਨ ਵ੍ਹਾਈਟ ਹਾਊਸ ਲਈ ਬਾਈਡੇਨ ਦੀ ਪਹਿਲੀ ਜਨਤਕ ਪਸੰਦ ਹੈ। ਕਲੇਨ ਨੇ 2009 'ਚ ਡੈਮੋਕ੍ਰੇਟ ਦੇ ਪਹਿਲੇ ਚੀਫ ਆਫ ਸਟਾਫ ਦੇ ਤੌਰ 'ਤੇ ਵੀ ਕੰਮ ਕੀਤਾ ਸੀ ਜਦ ਜੋ ਬਾਈਡੇਨ ਉਪ-ਰਾਸ਼ਟਰਪਤੀ ਸਨ ਤਾਂ ਉਸ ਵੇਲੇ ਬਾਈਡੇਨ ਨੇ ਕਿਹਾ ਸੀ, 'ਰਾਨ ਮੇਰੇ ਲਈ ਕਈ ਸਾਲਾਂ ਤੋਂ ਅਨਮੋਲ ਹਨ, ਅਸੀਂ ਇਕੱਠੇ ਕੰਮ ਕੀਤਾ ਹੈ।
ਇਹ ਵੀ ਪੜ੍ਹੋ :- ਹੁਣ ਨਹੀਂ ਆਉਣਗੇ ਡਰਾਉਣੇ ਸੁਫਨੇ, ਇਸ ਐਪ ਨੂੰ ਮਿਲੀ FDA ਦੀ ਮਨਜ਼ੂਰੀ
ਬਾਈਡੇਨ ਨੇ ਕਿਹਾ ਕਿ 'ਰਾਜਨੀਤਿਕ ਖੇਤਰ ਦੇ ਸਾਰੇ ਲੋਕਾਂ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਡੂੰਘਾ, ਵੱਖਰਾ ਤਜ਼ਰਬਾ ਅਤੇ ਸਮਰਥਾ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ 'ਚ ਹੁੰਦੀ ਹੈ, ਕਿਉਂਕਿ ਅਸੀਂ ਸੰਕਟ ਦੇ ਇਸ ਪੱਲ ਦਾ ਸਾਹਮਣਾ ਕਰਦੇ ਹਾਂ ਅਤੇ ਆਪਣੇ ਦੇਸ਼ ਨੂੰ ਫਿਰ ਇਕੱਠੇ ਲਿਆਉਂਦੇ ਹਾਂ। 59 ਸਾਲਾਂ ਕਲੇਨ ਨੇ ਵੀ ਬਾਈਡੇਨ ਨਾਲ ਕੰਮ ਕੀਤਾ ਸੀ ਜਦ ਉਹ ਸੀਨੇਟ ਨਿਆਪਾਲਿਕਾ ਕਮੇਟੀ ਦੇ ਚੇਅਰਮੈਨ ਸਨ। ਬਾਅਦ 'ਚ ਉਨ੍ਹਾਂ ਨੇ ਉਪ-ਰਾਸ਼ਟਰਪਤੀ ਅਲ ਗੋਰ ਨਾਲ ਕਰਮਚਾਰੀਆਂ ਦੇ ਪ੍ਰਮੁੱਖ ਦੇ ਤੌਰ 'ਤੇ ਵੀ ਕੰਮ ਕੀਤਾ ਸੀ। ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਤਹਿਤ ਕਲੇਨ ਨੇ 2014 'ਚ ਇਬੋਲਾ ਸੰਕਟ 'ਤੇ ਵ੍ਹਾਈਟ ਹਾਊਸ ਦੀ ਪ੍ਰਤੀਕਿਰਿਆ ਦਾ ਤਾਲਮੇਲ ਕੀਤਾ ਸੀ।
ਇਹ ਵੀ ਪੜ੍ਹੋ :- SnapChat ਨੇ ਖਾਸ ਦੀਵਾਲੀ ਲਈ ਲਾਂਚ ਕੀਤੇ ਨਵੇਂ ਲੈਂਸ, ਸਟੀਕਰ ਤੇ ਫਿਲਟਰ
ਕਲੇਨ ਨੇ ਇਕ ਬਿਆਨ 'ਚ ਕਿਹਾ ਕਿ ਬਾਈਡੇਨ ਦੇ ਚੀਫ ਆਫ ਸਟਾਫ ਦੇ ਤੌਰ 'ਤੇ ਕੰਮ ਕਰਨਾ ਮੇਰੇ ਲਈ ਜੀਵਨ ਭਰ ਦਾ ਸਨਮਾਨ ਹੈ। ਕਲੇਨ ਨੇ ਕਿਹਾ ਕਿ ਮੈਂ ਵ੍ਹਾਈਟ ਹਾਊਸ 'ਚ ਕੰਮ ਕਰਨ ਲਈ ਇਕ ਪ੍ਰਤੀਭਾਸ਼ਾਲੀ ਅਤੇ ਵੱਖ ਟੀਮ ਨੂੰ ਇਕੱਠਾ ਕਰਨ ਲਈ ਬਾਈਡੇਨ ਦੀ ਮਦਦ ਕਰਨ ਲਈ ਉਤਸੁਕ ਹਾਂ ਕਿਉਂਕਿ ਅਸੀਂ ਬਦਲਾਅ ਲਈ ਉਨ੍ਹਾਂ ਦੇ ਏਜੰਡੇ 'ਤੇ ਕੰਮ ਕਰਾਂਗੇ। ਦੱਸ ਦੇਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਾਰੇ ਪ੍ਰਮੁੱਖ ਅਮਰੀਕੀ ਮੀਡੀਆ ਸੰਸਥਾਵਾਂ ਮੁਤਾਬਕ 3 ਨਵੰਬਰ ਨੂੰ ਚੋਣਾਂ ਹਾਰ ਗਏ ਸਨ ਪਰ ਉਹ ਹੁਣ ਇਸ ਦੇ ਵਿਰੁੱਧ ਕਾਨੂੰਨੀ ਲੜਾਈ ਵੱਲ ਵਧ ਰਹੇ ਹਨ। ਇਕ ਪ੍ਰਮੁੱਖ ਸਰਕਾਰੀ ਏਜੰਸੀ ਜਨਰਲ ਸਰਵਿਸੇਜ਼ ਐਡਮਿਨੀਸਟਰੇਸ਼ਨ ਨੇ ਵੀ ਰਸਮੀ ਤੌਰ 'ਤੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਬਾਈਡੇਨ ਚੁਣੇ ਗਏ ਰਾਸ਼ਟਰਪਤੀ ਹਨ।
ਯੂਰਪ ਦੀ ਜੀਵਨ ਸ਼ੈਲੀ ਲਈ ਖ਼ਤਰਨਾਕ ਹੈ ‘ਰਾਜਨੀਤਿਕ ਇਸਲਾਮ’: ਆਸਟ੍ਰੀਆਈ ਚਾਂਸਲਰ
NEXT STORY