ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2017 ਵਿਚ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ ਸੀ। ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਤਤਕਾਲੀਨ ਰਾਜਪਾਲ ਨੂੰ ਚੁਣਿਆ। ਰਾਜ ਸਭਾ ਵਿਚ ਉਹ ਬੈਕ-ਬੈਂਚਰ ਸਨ ਅਤੇ ਉਨ੍ਹਾਂ 1998-2002 ਦਰਮਿਆਨ ਭਾਜਪਾ ਦੇ ਦਲਿਤ ਮੋਰਚਾ ਦੀ ਅਗਵਾਈ ਕੀਤੀ। ਹਾਲਾਂਕਿ ਉਦੋਂ ਘੱਟ ਹੀ ਲੋਕ ਜਾਣਦੇ ਸਨ ਕਿ ਉਨ੍ਹਾਂ ਦੇ ਆਰ. ਐੱਸ. ਐੱਸ. ਨਾਲ ਮਜ਼ਬੂਤ ਸੰਬੰਧ ਸਨ ਅਤੇ ਉਨ੍ਹਾਂ ਆਪਣੇ ਪੂਰਵਜਾਂ ਦਾ ਘਰ ਜਨਤਾ ਦੀ ਭਲਾਈ ਲਈ ਬਹੁਤ ਪਹਿਲਾਂ ਭਗਵਾ ਪਰਿਵਾਰ ਨੂੰ ਦਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਵੇਂ ਆਦੇਸ਼ ਜਾਰੀ
ਇਕ ਵੱਡਾ ਕਾਰਕ ਜੋ ਕੋਵਿੰਦ ਦੇ ਪੱਖ ਵਿਚ ਗਿਆ ਉਹ ਸੀ ਉਨ੍ਹਾਂ ਦੀ ਜਾਤੀ। ਪੀ. ਐੱਮ. ਮੋਦੀ ਦੇਸ਼ ਵਿਚ ਅਨੁਸੂਚਿਤ ਜਾਤੀਆਂ ਨੂੰ ਇਕ ਸੰਕੇਤ ਭੇਜਣਾ ਚਾਹੁੰਦੇ ਸਨ ਅਤੇ ਵਿਸ਼ੇਸ਼ ਤੌਰ ’ਤੇ ਗੁਜਰਾਤ ਵਿਚ ਜਿੱਥੇ 2017 ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਸਨ। ਕੋਵਿੰਦ ਕੋਲੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਜੋ ਗੁਜਰਾਤ ਦੇ ਵੋਟਰਾਂ ਦਾ ਲਗਭਗ 24 ਫ਼ੀਸਦੀ ਹਿੱਸਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ
ਗੁਜਰਾਤ ਵਿਚ ਕੋਲੀ ਪਾਟੀਦਾਰਾਂ ਖ਼ਿਲਾਫ਼ ਹੋਣ ਲੱਗੇ ਸਨ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੋਦੀ ਦਾ ਖਦਸ਼ਾ ਸੱਚ ਹੋ ਗਿਆ ਕਿਉਂਕਿ ਭਾਜਪਾ ਮੁਸ਼ਕਲ ਨਾਲ ਹੀ ਬਹੁਮਤ ਹਾਸਲ ਕਰ ਸਕੀ, ਜੋ ਕਿ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ 99 ਸੀਟਾਂ ਸਨ। ਦਿਲਚਸਪ ਗੱਲ ਇਹ ਹੈ ਕਿ ਗੁਜਰਾਤ ਵਿਚ ਕੋਲੀ ਨੂੰ ਓ. ਬੀ. ਸੀ. ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਹਾਲਾਂਕਿ ਕੇਂਦਰ ਉਨ੍ਹਾਂ ਨੂੰ ਐੱਸ. ਸੀ. ਦੇ ਰੂਪ ਵਿਚ ਮੰਨਦਾ ਰਿਹਾ ਹੈ, ਖ਼ਾਸ ਕਰ ਕੇ ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ।
ਨੋਟ: ਇਸ ਆਰਟੀਕਲ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੈਟਰੋਲ-ਡੀਜ਼ਲ ਦੇ ਨਾਲ-ਨਾਲ CNG ਦੀਆਂ ਕੀਮਤਾਂ ਨੇ ਵੀ ਕਰਵਾਈ ਤੌਬਾ, ਲਗਾਤਾਰ ਦੂਜੇ ਦਿਨ ਵਧੇ ਭਾਅ
NEXT STORY