ਚੰਡੀਗੜ੍ਹ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਇਕ ਦੇਸ਼, ਇਕ ਚੋਣ' ਦੀ ਧਾਰਨਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਨੂੰ ਕੀ ਮਿਲੇਗਾ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕੀਤੇ ਗਏ ਪੋਸਟ 'ਚ ਕਿਹਾ ਕਿ ਦੇਸ਼ ਲਈ ਕੀ ਜ਼ਰੂਰੀ ਹੈ? ਇਕ ਦੇਸ਼, ਇਕ ਚੋਣ ਜਾਂ ਇਕ ਰਾਸ਼ਟਰ, ਇਕ ਸਿੱਖਿਆ ਜਾਂ ਫਿਰ ਇਕ ਦੇਸ਼, ਇਕ ਇਲਾਜ (ਅਮੀਰ ਹੋਵੇ ਜਾਂ ਗਰੀਬ, ਸਾਰਿਆਂ ਨੂੰ ਇਕੋ ਜਿਹਾ ਚੰਗਾ ਇਲਾਜ)।
ਇਹ ਵੀ ਪੜ੍ਹੋ- ਹਰਿਆਣਾ 'ਚ ਗਰਜੇ CM ਭਗਵੰਤ ਮਾਨ, ਕਿਹਾ- 'ਇਹ ਪਬਲਿਕ ਸਭ ਜਾਣਦੀ ਹੈ'
ਕੇਜਰੀਵਾਲ ਨੇ ਕਿਹਾ ਕਿ ਇਕ ਦੇਸ਼, ਇਕ ਚੋਣ ਨਾਲ ਆਮ ਆਦਮੀ ਨੂੰ ਕੀ ਮਿਲੇਗਾ? ਕੇਂਦਰ ਸਰਕਾਰ ਨੇ ਲੋਕ ਸਭਾ, ਸੂਬਾ ਵਿਧਾਨ ਸਭਾਵਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੱਠੇ ਕਰਾਉਣ ਦੇ ਮੁੱਦੇ 'ਤੇ ਵਿਚਾਰ ਕਰਨ ਅਤੇ ਛੇਤੀ ਤੋਂ ਛੇਤੀ ਸਿਫਾਰਿਸ਼ਾਂ ਦੇਣ ਲਈ ਸ਼ਨੀਵਾਰ ਨੂੰ 8 ਮੈਂਬਰੀ ਉੱਚ ਪੱਧਰੀ ਕਮੇਟੀ ਦੇ ਗਠਨ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ।
ਇਹ ਵੀ ਪੜ੍ਹੋ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜੀ, ਹਸਪਤਾਲ 'ਚ ਦਾਖ਼ਲ
ਦੱਸ ਦੇਈਏ ਕਿ ਕੇਜਰੀਵਾਲ, ਆਪਣੀ ਪਾਰਟੀ ਦੇ ਇਕ ਪ੍ਰੋਗਰਾਮ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਰਿਆਣਾ ਦੇ ਭਿਵਾਨੀ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਾਂਗ ਆਮ ਆਦਮੀ ਪਾਰਟੀ ਹਰਿਆਣਾ ਵਿਚ ਵੀ ਮੁਫ਼ਤ ਅਤੇ ਵਿਸ਼ਵ ਪੱਧਰੀ ਸਿੱਖਿਆ ਤੇ ਮੁਫ਼ਤ ਬਿਜਲੀ ਮੁਹੱਈਆ ਕਰਵਾਏਗੀ। ਪੰਜਾਬ ਵਿਚ ਵੀ ਅਸੀਂ ਸਭ ਕੰਮ ਸ਼ੁਰੂ ਕਰ ਦਿੱਤੇ ਹਨ ਅਤੇ ਜਨਤਾ ਇਨ੍ਹਾਂ ਸਹੂਲਤਾਂ ਤੋਂ ਬਹੁਤ ਖ਼ੁਸ਼ ਹੈ। ਛੇਤੀ ਹੀ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਜਤਾਈ ਚਿੰਤਾ, ਕਿਹਾ- ਡਾਰਕ ਨੈੱਟ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ
NEXT STORY