ਪਟਨਾ – ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਾਲੂ ਪਰਿਵਾਰ ’ਚ ਘਮਾਸਾਨ ਮਚਿਆ ਹੋਇਆ ਹੈ। ਲਾਲੂ ਦੀ ਬੇਟੀ ਰੋਹਿਣੀ ਆਚਾਰੀਆ ਪਰਿਵਾਰ ਤੇ ਪਾਰਟੀ ਦੋਵਾਂ ਨਾਲੋਂ ਵੱਖ ਹੋ ਗਈ ਹੈ। ਇਸ ਤੋਂ ਬਾਅਦ ਉਹ ਲਗਾਤਾਰ ਲਾਲੂ ਪਰਿਵਾਰ ਦੇ ਹੋਰਨਾਂ ਮੈਂਬਰਾਂ ’ਤੇ ਹਮਲਾਵਰ ਬਣੀ ਹੋਈ ਹੈ। ਰੋਹਿਣੀ ਦੀ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਈ ਹੈ, ਜਿਸ ਵਿਚ ਉਸ ਦਾ ਗਲਾ ਬੈਠਾ ਹੋਇਆ ਹੈ ਅਤੇ ਉਹ ਬਿਹਾਰ ਦੇ ਕਿਸੇ ਪੱਤਰਕਾਰ ਨਾਲ ਫੋਨ ’ਤੇ ਗੱਲ ਕਰ ਰਹੀ ਹੈ। ਇਸ ਗੱਲਬਾਤ ’ਚ ਉਸ ਨੇ ਕਿਹਾ ਕਿ ਜਦੋਂ ਕਿਡਨੀ ਦੇਣ ਦੀ ਗੱਲ ਆਈ ਤਾਂ ਬੇਟਾ ਭੱਜ ਗਿਆ।
ਇਸ ਵੀਡੀਓ ਨੂੰ ‘ਐਕਸ’ ’ਤੇ ਪਾਉਂਦੇ ਹੋਏ ਰੋਹਿਣੀ ਆਚਾਰੀਆ ਨੇ ਲਿਖਿਆ,‘‘ਜਿਹੜੇ ਲੋਕ ਲਾਲੂ ਜੀ ਦੇ ਨਾਂ ’ਤੇ ਕੁਝ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਝੂਠੀ ਹਮਦਰਦੀ ਦਾ ਪ੍ਰਗਟਾਵਾ ਕਰਨਾ ਛੱਡ ਕੇ ਹਸਪਤਾਲਾਂ ’ਚ ਅੰਤਿਮ ਸਾਹ ਗਿਣ ਰਹੇ ਉਨ੍ਹਾਂ ਲੱਖਾਂ-ਕਰੋੜਾਂ ਗਰੀਬ ਲੋਕਾਂ ਜਿਨ੍ਹਾਂ ਨੂੰ ਕਿਡਨੀ ਦੀ ਲੋੜ ਹੈ, ਉਨ੍ਹਾਂ ਨੂੰ ਆਪਣੀ ਕਿਡਨੀ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਲਾਲੂ ਜੀ ਦੇ ਨਾਂ ’ਤੇ ਆਪਣੀ ਕਿਡਨੀ ਦਾਨ ਕਰਨੀ ਚਾਹੀਦੀ ਹੈ। ਪਿਤਾ ਨੂੰ ਕਿਡਨੀ ਦੇਣ ਵਾਲੀ ਵਿਆਹੁਤਾ ਬੇਟੀ ਨੂੰ ਗਲਤ ਦੱਸਣ ਵਾਲੇ ਹਿੰਮਤ ਜੁਟਾ ਕੇ ਉਸ ਬੇਟੀ ਨਾਲ ਖੁੱਲ੍ਹੇ ਮੰਚ ’ਤੇ ਖੁੱਲ੍ਹੀ ਬਹਿਸ ਕਰਨ।’’
ਆਧਾਰ ਕਾਰਡ 'ਤੇ ਹੋਵੇਗੀ ਸਿਰਫ਼ ਫੋਟੋ ਅਤੇ QR ਕੋਡ; ਨਾਮ, ਪਤਾ, ਉਮਰ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ UIDAI
NEXT STORY