ਨਵੀਂ ਦਿੱਲੀ- ਚਾਣਕਿਆਪੁਰੀ ’ਚ ਬ੍ਰਿਟਿਸ਼ ਹਾਈ ਕਮਿਸ਼ਨ ਅਤੇ ਕਮਿਸ਼ਨਰ ਦੇ ਦਫਤਰ ਅਤੇ ਰਿਹਾਇਸੀ ਕੰਪਲੈਕਸ ਦੇ ਬਾਹਰ ਸਰਕਾਰ ਵੱਲੋਂ ਬੈਰੀਕੇਡਸ ਅਤੇ ਸੁਰੱਖਿਆ ਹਟਾ ਲੈਣ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਖੂਬ ਤਾਰੀਫ ਹਾਸਲ ਕੀਤੀ। ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ, ਜਿਸ ’ਚ ਥੋੜ੍ਹੇ ਜਿਹੇ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਝੰਡੇ ਨੂੰ ਲਾਹ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਨੂੰ ਯਾਦ ਹੋਵੇਗਾ ਕਿ ਮੋਦੀ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ 2013 ’ਚ ਭਾਰਤ ’ਚ ਅਮਰੀਕੀ ਦੂਤਘਰ ਅਤੇ ਵਪਾਰਕ ਦੂਤਘਰਾਂ ਤੋਂ ਸਾਰੇ ਸੁਰੱਖਿਆ ਕਵਰ ਵਾਪਸ ਲੈ ਲਏ ਸਨ, ਜਦ ਨਿਊਯਾਰਕ ’ਚ ਇਕ ਆਈ. ਐੱਫ. ਐੱਸ. ਅਧਿਕਾਰੀ ਦੇਵਯਾਨੀ ਖੋਬਰਗੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ ਸੀ।
ਬੀਤੇ ਸਮੇਂ ’ਚ ਭਾਰਤ ਨਰਮੀ ਨਾਲ ਪੇਸ਼ ਆਉਂਦਾ ਸੀ, ਜਿਵੇਂ ਕਿ ਉਸ ਨੇ ਇਕ ਭਾਰਤੀ ਰਾਅ ਅਧਿਕਾਰੀ ਦੇ ਅਮਰੀਕਾ ਜਾਣ ਤੋਂ ਬਾਅਦ ਕੀਤਾ ਸੀ ਜਾਂ ਜਦ ਸੀਨੀਅਰ ਡਿਪਲੋਮੈਟਾਂ ਦੀ ਜਾਂਚ ਕਰ ਕੇ ਉਨ੍ਹਾਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਗਿਆ ਸੀ। ਇਥੋਂ ਤੱਕ ਕਿ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਅਤੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਨੂੰ ਵੀ ਇਸੇ ਤਰ੍ਹਾਂ ਦੇ ਅਪਮਾਨ ਦਾ ਸ਼ਿਕਾਰ ਹੋਣਾ ਪਿਆ ਸੀ। ਅਮਰੀਕੀ ਸਰਕਾਰ ਨੇ ਇਸ ਗੱਲ ਨੂੰ ਸਮਝਿਆ ਅਤੇ ਮਾਮਲਾ ਦੋਸਤਾਨਾ ਢੰਗ ਨਾਲ ਸੁਲਝਾ ਲਿਆ ਗਿਆ।
ਸੰਜੇ ਰਾਊਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY