ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸਦਨ ’ਚ ਪ੍ਰਸ਼ਨਕਾਲ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਦੀ ਇਕ ਟਿੱਪਣੀ ਦੇ ਜਵਾਬ ’ਚ ਕਿਹਾ ਕਿ ਉਹ ਮੱਛੀ ਨਹੀਂ ਖਾਂਦੇ ਅਤੇ ਸ਼ਾਕਾਹਾਰੀ ਹਨ।
ਸਦਨ ’ਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਨਾਲ ਸਬੰਧਤ ਪੂਰਕ ਪ੍ਰਸ਼ਨ ਪੁੱਛਦੇ ਹੋਏ ਰੂਡੀ ਨੇ ਕਿਹਾ ਕਿ ਦੇਸ਼ ’ਚ 95 ਕਰੋਡ਼ ਲੋਕ ਮੱਛੀ ਖਾਂਦੇ ਹਨ ਅਤੇ ਇਕ ਕਰੋਡ਼ ਲੋਕ ਮੱਛੀ ਦਾ ਉਤਪਾਦਨ ਕਰਦੇ ਹਨ।
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਮਾਣਯੋਗ ਸਪੀਕਰ ਸਾਹਿਬ, ਪਤਾ ਨਹੀਂ ਤੁਸੀਂ ਮੱਛੀ ਖਾਂਦੇ ਹੋ ਜਾਂ ਨਹੀ। ਇਸ ’ਤੇ ਬਿਰਲਾ ਨੇ ਕਿਹਾ ਕਿ ਮੈਂ ਨਹੀਂ ਖਾਂਦਾ। ਮੈਂ ਸ਼ਾਕਾਹਾਰੀ ਹਾਂ।
ਧੀ ਨਾਲ ਫੋਨ 'ਤੇ ਗੱਲ ਕਰਨ ਤੋਂ ਸੀ ਨਾਰਾਜ਼, ਇੰਸਟੀਚਿਊਟ ਪਹੁੰਚਿਆ ਪਿਓ ਤੇ...
NEXT STORY