ਨਵੀਂ ਦਿੱਲੀ (ਇੰਟ)- ਬਾਂਦਰ ਨੂੰ ਉਝ ਤਾਂ ਸਭ ਤੋਂ ਸ਼ੈਤਾਨ ਜਾਨਵਰ ਮੰਨਿਆ ਜਾਂਦਾ ਹੈ। ਉਹ ਕਿਸੇ ਵੀ ਤਰ੍ਹਾਂ ਦਾ ਹੋਰਨਾਂ ਜਾਨਵਰਾਂ ਦੇ ਪਿੱਛੇ ਪੈ ਜਾਵੇ ਤਾਂ ਪ੍ਰੇਸ਼ਾਨ ਕਰ ਦਿੰਦਾ ਹੈ। ਇਸ ਵਾਰ ਇਕ ਬਾਘ ਬਾਂਦਰ ਦੇ ਕਾਬੂ ਆ ਗਿਆ। ਜੀ ਹਾਂ. ਦਰਖਤ ... 'ਤੇ ਚੜ੍ਹਕੇ ਬਾਂਦਰ ਨੇ ਬਾਘ ਦੇ ਚਪੇੜਾਂ ਛੱਡੀਆਂ। ਬਾਘ ਨੇ ਬਾਂਦਰ ਨੂੰ ਫੜ੍ਹਨ ਲਈ ਬਹੁਤ ਛਾਲਾਂ ਮਾਰੀਆਂ। ਪਰ ਉਹ ਉਸਦੇ ਕਾਬੂ ਨਹੀਂ ਆਇਆ। ਬਾਂਦਰ ਨੇ ਦਰਖਤ ਨਾ ਲਟਕ-ਲਟਕ ਕੇ ਬਾਘ ਨੂੰ ਬਹੁਤ ਸਤਾਇਆ ਤੇ ਮਜੇ ਲਏ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਬਾਘ ਦਰਖਤ ਦੇ ਹੇਠਾਂ ਬੈਠਾ ਹੈ ਤੇ ਉੱਪਰੋਂ ਬਾਂਦਰ ਆਉਂਦਾ ਹੈ ਤੇ ਬਾਘ ਦੇ ਕੰਨਾਂ ਦੇ ਮੁੱਢ ਇਕ ਛੱਡ ਕੇ ਦਰਖਤ 'ਤੇ ਚੜ੍ਹ ਗਿਆ। ਬਾਘ ਨੇ ਬਾਂਦਰ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਿਹਾ। ਹਾਰ ਕੇ ਥੱਕ-ਹਾਰ ਕੇ ਬਾਘ ਨੇ ਉੱਥੋਂ ਜਾਣ 'ਚ ਹੀ ਭਲਾ ਸਮਝਿਆ।
ਇੱਕ ਵਾਰ ਫਿਰ ਦਿੱਲੀ-ਐਨ.ਸੀ.ਆਰ. 'ਚ ਲੱਗੇ ਭੂਚਾਲ ਦੇ ਝਟਕੇ
NEXT STORY