ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਣੀਪੁਰ ਜਾਤੀ ਹਿੰਸਾ 'ਤੇ ਚੁੱਪ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਘੱਟੋਂ-ਘੱਟ ਉਹ ਸ਼ਾਂਤੀ ਦੀ ਅਪੀਲ ਕਰ ਸਕਦੇ ਸਨ। ਦਿੱਲੀ ਵਿਧਾਨ ਸਭਾ ਵਿਚ ਕੇਜਰੀਵਾਲ ਨੇ ਕਿਹਾ ਕਿ ਜਦੋਂ ਵੀ ਦੇਸ਼ 'ਚ ਸੰਕਟ ਦੀ ਸਥਿਤੀ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਚੁੱਪ ਧਾਰ ਕਰ ਲੈਂਦੇ ਹਨ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਪਿਤਾ ਬਰਾਬਰ ਹਨ, ਉਨ੍ਹਾਂ ਨੇ ਮਣੀਪੁਰ ਦੀਆਂ ਧੀਆਂ ਤੋਂ ਮੂੰਹ ਮੋੜ ਲਿਆ। ਪੂਰਾ ਦੇਸ਼ ਪ੍ਰਧਾਨ ਮੰਤਰੀ ਦੇ ਚੁੱਪ ਦਾ ਕਾਰਨ ਪੁੱਛ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਚੁੱਪ ਹਨ। ਜਦੋਂ ਵੀ ਪਿਛਲੇ 9 ਸਾਲਾਂ ਵਿਚ ਸੰਕਟ ਦੀ ਸਥਿਤੀ ਆਈ ਪ੍ਰਧਾਨ ਮੰਤਰੀ ਚੁੱਪ ਰਹੇ।
ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਖਿਲਾਫ਼ ਮਹਿਲਾ ਪਹਿਲਵਾਨਾਂ ਦੇ ਵਿਰੋਧ ਬਾਰੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਚੈਂਪੀਅਨ ਪਹਿਲਵਾਨਾਂ ਨੇ ਭੂਸ਼ਣ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਪਰ ਪ੍ਰਧਾਨ ਮੰਤਰੀ ਚੁੱਪ ਰਹੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਪਹਿਲਵਾਨਾਂ ਨੇ ਓਲਪਿੰਕ ਵਿਚ ਤਮਗੇ ਜਿੱਤੇ ਤਾਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਸਿ ਤੁਸੀਂ ਮੇਰੀਆਂ ਧੀਆਂ ਹੋ ਪਰ ਜਦੋਂ ਉਹ ਵਿਰੋਧ ਕਰ ਰਹੀਆਂ ਸਨ ਤਾਂ ਪ੍ਰਧਾਨ ਮੰਤਰੀ ਚੁੱਪ ਰਹੇ। ਉਹ ਕਹਿ ਸਕਦੇ ਸਨ ਕਿ ਮੈਂ ਇੱਥੇ ਹਾਂ। ਮੈਂ ਇਸ ਦੀ ਜਾਂਚ ਕਰਾਵਾਂਗਾ ਅਤੇ ਲੋਕਾਂ ਨੂੰ ਸਜ਼ਾ ਦਿਵਾਵਾਂਗਾ।
ਬੱਚੇ ਦੀ 'ਕਸਟਡੀ' ਦਾ ਫ਼ੈਸਲਾ ਕਰਦੇ ਸਮੇਂ ਇਹ ਧਿਆਨ 'ਚ ਰੱਖੋ ਕਿਸ ਨਾਲ ਉਹ ਜ਼ਿਆਦਾ ਸਹਿਜ: ਹਾਈਕੋਰਟ
NEXT STORY