ਪ੍ਰਤਾਪਗੜ੍ਹ– ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਤਨੀ ਮਕਾਨ ਮਾਲਕ ਨਾਲ ਲੂਡੋ ਅਤੇ ਤਾਸ਼ ਖੇਡਣ ਵਿਚ ਇੰਨੀ ਭਟਕ ਗਈ ਕਿ ਸੱਟੇ ਵਿਚ ਪੈਸੇ ਦੇ ਨਾਲ-ਨਾਲ ਖੁਦ ਨੂੰ ਵੀ ਹਾਰ ਗਈ। ਦੂਜੇ ਪਾਸੇ ਉਸ ਦੇ ਪਤੀ ਨੇ ਜੈਪੁਰ ਵਿਚ ਦਿਨ-ਰਾਤ ਮਿਹਨਤ ਕੀਤੀ ਅਤੇ ਆਪਣੀ ਸਾਰੀ ਕਮਾਈ ਪਤਨੀ ਨੂੰ ਭੇਜਦਾ ਰਿਹਾ।
ਇਹ ਵੀ ਪੜ੍ਹੋ– WhatsApp ’ਤੇ ਹੁਣ ਚੁਟਕੀਆਂ ’ਚ ਲੱਭ ਜਾਣਗੇ ਪੁਰਾਣੇ ਮੈਸੇਜ, ਇੰਝ ਕੰਮ ਕਰੇਗਾ ਨਵਾਂ ਫੀਚਰ
ਮਾਮਲਾ ਪ੍ਰਤਾਪਗੜ੍ਹ ਦੇ ਦੇਵਕਲੀ ਇਲਾਕੇ ਦਾ ਹੈ। ਮੁਹੱਲੇ ’ਚ ਇਕ ਜੋੜਾ ਕਿਰਾਏ ’ਤੇ ਮਕਾਨ ਲੈ ਕੇ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਪਤੀ ਜੈਪੁਰ ’ਚ ਕੰਮ ’ਤੇ ਗਿਆ ਅਤੇ ਉਥੋਂ ਪਤਨੀ ਨੂੰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਪਰ ਪਤਨੀ ਨੂੰ ਲੂਡੋ ਅਤੇ ਤਾਸ਼ ਖੇਡਣ ਦੀ ਇੰਨੀ ਆਦਤ ਪੈ ਗਈ ਕਿ ਉਸ ਨੇ ਪਤੀ ਵੱਲੋਂ ਭੇਜੇ ਪੈਸਿਆਂ ਨਾਲ ਸੱਟਾ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਮਕਾਨ ਮਾਲਕ ਨਾਲ ਲੂਡੋ ਖੇਡਦੀ ਹੋਈ ਪੈਸੇ ਹਾਰਦੀ ਗਈ। ਜਦੋਂ ਪੈਸੇ ਖਤਮ ਹੋ ਗਏ ਤਾਂ ਇਕ ਦਿਨ ਉਸ ਨੇ ਖੁਦ ਨੂੰ ਦਾਅ ’ਤੇ ਲਗਾ ਲਿਆ ਅਤੇ ਉਹ ਲੂਡੋ ਦੀ ਇਹ ਬਾਜ਼ੀ ਵੀ ਹਾਰ ਗਈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਤੀ ਘਰ ਪਰਤਿਆ। ਇਸ ਦੀ ਸੂਚਨਾ ਮਿਲਦਿਆਂ ਹੀ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਕਾਨ ਮਾਲਕ ਦੀ ਮਾਂ ਨੇ ਕਿਹਾ ਕਿ ਮੇਰੇ ਲੜਕੇ ਨੇ ਤੁਹਾਡੀ ਪਤਨੀ ਨੂੰ ਲੁਡੋ ਵਿਚ ਜਿੱਤ ਲਿਆ ਹੈ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਜੰਗਲ ’ਚੋਂ ਮਿਲੇ ਕਈ ਗਾਵਾਂ ਦੇ ਵੱਢੇ ਹੋਏ ਸਿਰ ਅਤੇ ਗਊ ਮਾਸ, ਹਿੰਦੂ ਸੰਗਠਨਾਂ ’ਚ ਰੋਹ
NEXT STORY