ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਇੰਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਤਾਰੀਖ਼ ਦੇ ਹਿਸਾਬ ਨਾਲ ਪੁਰਾਣੇ ਮੈਸੇਜ ਲੱਭਣ ਦੇ ਨਵੇਂ ਆਪਸ਼ਨ ‘ਸਰਚ ਫਾਰ ਮੈਸੇਜ ਬਾਈ ਡੇਟ’ ਨੂੰ ਜਾਰੀ ਕਰ ਦਿੱਤਾ ਹੈ। ਇਸ ਫੀਚਰ ’ਤੇ ਵਟਸਐਪ ਕਥਿਰ ਤੌਰ ’ਤੇ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਿਹਾ ਸੀ ਅਤੇ ਆਖ਼ਿਰਕਾਰ ਹੁਣ ਇਸ ਫੀਚਰ ਨੂੰ ਬੀਟਾ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ਇਹ ਫੀਚਰ ਕਾਫੀ ਦਿਲਚਸਪ ਹੈ ਅਤੇ ਇਸ ਨਾਲ ਯੂਜ਼ਰਜ਼ ਨੂੰ ਘੱਟ ਸਮੇਂ ’ਚ ਪੁਰਾਣੇ ਮੈਸੇਜ ਲੱਭਣ ’ਚ ਮਦਦ ਮਿਲੇਗਾ।
ਇਹ ਵੀ ਪੜ੍ਹੋ– ਵੱਡਾ ਝਟਕਾ: ਭਾਰਤ 'ਚ WhatsApp ਦੇ 23 ਲੱਖ ਤੋਂ ਵੱਧ ਅਕਾਊਂਟ ਬੈਨ, ਜਾਣੋ ਵਜ੍ਹਾ
ਸਰਚ ਫਾਰ ਮੈਸੇਜ ਬਾਈ ਡੇਟ ਫੀਚਰ ਦਾ ਕੀ ਹੈ ਫਾਇਦਾ
ਹਾਲਾਂਕਿ, ਕੰਪਨੀ ਨੇ ਫਿਲਹਾਲ ਇਸ ਫੀਚਰ ਨੂੰ ਆਈ.ਓ.ਐੱਸ. ਬੀਟਾ ਯੂਜ਼ਰਜ਼ ਲਈ ਜਾਰੀ ਕੀਤਾ ਹੈ। ਇਸ ਫੀਚਰ ’ਚ ਮੈਸੇਜ ਨੂੰ ਚੈਟ ’ਚ ਲੱਭਣਾ ਹੁਣ ਹੋਰ ਆਸਾਨ ਹੋ ਗਿਆ ਹੈ। ਯੂਜ਼ਰਜ਼ ਐਪ ’ਤੇ ਤਾਰੀਖ਼ ਦੇ ਹਿਸਾਬ ਨਾਲ ਪੁਰਾਣੇ ਮੈਸੇਜ ਦੇਖ ਸਕਣਗੇ। ਯਾਨੀ ਯੂਜ਼ਰਜ਼ ਨੂੰ ਪੂਰੀ ਚੈਟ ਨੂੰ ਖੰਗਾਲਨ ਦੀ ਲੋੜ ਨਹੀਂ ਹੋਵੇਗੀ। ਯੂਜ਼ਰਜ਼ ਸਿੱਧਾ ਤਾਰੀਖ਼ ਭਰ ਕੇ ਵੀ ਮੈਸੇਜ ਨੂੰ ਲੱਭ ਸਕਣਗੇ।
ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ
ਇੰਝ ਕੰਮ ਕਰੇਗਾ ਫੀਚਰ
ਯੂਜ਼ਰਜ਼ ਨੂੰ ਇਸ ਫੀਚਰ ’ਚ ਸਰਚ ਸੈਕਸ਼ਨ ’ਚ ਇਕ ਨਵਾਂ ਕਲੰਡਰ ਆਈਕਨ ਮਿਲੇਗਾ, ਇਸ ਆਈਕਨ ’ਤੇ ਟੈਪ ਕਰਕੇ ਯੂਜ਼ਰਜ਼ ਤਾਰੀਖ਼ ਦੇ ਹਿਸਾਬ ਨਾਲ ਮੈਸੇਜ ਵੇਖ ਸਕਣਗੇ। ਇਹ ਫੀਚਰ ਉਨ੍ਹਾਂ ਯੂਜ਼ਰਜ਼ ਲਈ ਕਾਫੀ ਫਾਇਦੇਮੰਦ ਹੈ, ਜੋ ਲੰਬੀ ਚੈਟ ਹਿਸਟਰੀ ਤੋਂ ਪਰੇਸ਼ਾਨ ਹਨ। ਇਸ ਫੀਚਰ ਨਾਲ ਗਰੁੱਪ ਚੈਟ ਹਿਸਟਰੀ ਦੇਖਣ ’ਚ ਵੀ ਮਦਦ ਮਿਲੇਗੀ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਮਰਸਿਡੀਜ਼-ਬੈਂਜ਼ ਨੇ ਭਾਰਤੀ ਬਾਜ਼ਾਰ ’ਚ GLB, EQB ਮਾਡਲ ਉਤਾਰੇ, ਕੀਮਤ 63.8-74.5 ਲੱਖ ਰੁਪਏ
NEXT STORY