ਤਿਰੁਵਨੰਤਪੁਰਮ- ਇਕ ਪਤਨੀ ਨੇ ਆਪਣੇ ਪਤੀ ਦੀ ਜਾਨ ਬਚਾਉਣ ਲਈ ਖੂਹ 'ਚ ਛਾਲ ਮਾਰ ਦਿੱਤੀ। 64 ਸਾਲਾ ਰਾਮੇਸਨ ਬੇਹੋਸ਼ ਹੋ ਕੇ ਖੂਹ 'ਚ ਡਿੱਗਿਆ ਤਾਂ ਉਸ ਦੀ ਜਾਨ ਬਚਾਉਣ ਲਈ ਪਤਨੀ ਨੇ ਆਪਣੀ ਜਾਨ ਵੀ ਦਾਅ 'ਤੇ ਲਗਾ ਦਿੱਤੀ। ਹਾਲਾਂਕਿ ਬਚਾਅ ਕਰਮਚਾਰੀਆਂ ਨੇ ਦੋਵੇਂ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ। ਇਹ ਮਾਮਲਾ ਕੇਰਲ ਦੇ ਏਨਾਰਕੁਲਮ ਦਾ ਹੈ। ਦਰਅਸਲ ਪਿਰਾਵੋਮ ਨਗਰ ਪਾਲਿਕਾ ਦੇ ਇਲਾਂਜਿਕਵਿਲ ਵਾਸੀ ਸੇਵਾਮੁਕਤ ਪੁਲਸ ਅਧਿਕਾਰੀ ਰਾਮੇਸਨ (64) ਆਪਣੇ ਯਾਰਡ 'ਚ ਇਕ ਖੂਹ ਕੋਲ ਖੜ੍ਹੇ ਹੋ ਕੇ ਮਿਰਚ ਤੋੜ ਰਹੇ ਸਨ, ਉਦੋਂ ਅਚਾਨਕ ਜਿਸ ਦਰੱਖਤ ਦੀ ਟਾਹਣੀ 'ਤੇ ਖੜ੍ਹੇ ਸਨ, ਉਹ ਟੁੱਟ ਗਿਆ ਅਤੇ ਇਸ ਨਾਲ ਉਹ ਖੂਹ 'ਚ ਡਿੱਗ ਗਏ। ਖੂਹ ਕਰੀਬ 40 ਫੁੱਟ ਡੂੰਘਾ ਸੀ ਅਤੇ ਉਸ 'ਚ ਕਰੀਬ 5 ਫੁੱਟ ਪਾਣੀ ਸੀ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਸਰਕਾਰ ਕਰ ਰਹੀ ਹੈ ਇਹ ਤਿਆਰੀ
ਉਨ੍ਹਾਂ ਦੀ ਪਤਨੀ ਪਦਮ ਨੇ ਇਹ ਘਟਨਾ ਦੇਖੀ ਤਾਂ ਉਹ ਬਹਾਦਰੀ ਨਾਲ ਰੱਸੀ ਦੇ ਸਹਾਰੇ ਖੂਹ 'ਚ ਉਤਰ ਗਈਆਂ ਅਤੇ ਰਾਮੇਸਨ ਨੂੰ ਉਦੋਂ ਤੱਕ ਫੜ੍ਹੇ ਰੱਖਿਆ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪਹੁੰਚ ਗਈ। ਇਸ ਤੋਂ ਪਹਿਲੇ ਪਦਮ ਨੇ ਖੂਹ 'ਚ ਡਿੱਗੇ ਪਤੀ ਨੂੰ ਉੱਪਰ ਚੜ੍ਹਨ 'ਚ ਮਦਦ ਕਰਨ ਲਈ ਇਕ ਪਲਾਸਟਿਕ ਦੀ ਰੱਸੀ ਸੁੱਟੀ ਪਰ ਉਹ ਜ਼ਖ਼ਮੀ ਹੋਣ ਕਾਰਨ ਉੱਪਰ ਚੜ੍ਹਨ 'ਚ ਅਸਮਰੱਥ ਦਿੱਸੇ। ਇਸ ਤੋਂ ਬਾਅਦ ਪਦਮ ਨੇ ਆਪਣੇ ਕੋਲ ਖੜ੍ਹੇ ਇਕ ਰਿਸ਼ਤੇਦਾਰਾਂ ਨੂੰ ਫਾਇਰ ਬ੍ਰਿਗੇਡ ਨੂੰ ਬੁਲਾਉਣ ਲਈ ਕਿਹਾ ਅਤੇ ਪਤੀ ਨੂੰ ਡੁੱਬਣ ਤੋਂ ਬਚਾਉਣ ਲਈ ਖੂਹ 'ਚ ਉਤਰ ਗਈ। ਹਾਲਾਂਕਿ ਰੱਸੀ 'ਤੇ ਆਪਣੀ ਪਕੜ ਘੱਟ ਹੋਣ ਕਾਰਨ ਖੂਹ ਦੇ ਚੌਥੇ ਰਿੰਗ ਤੱਕ ਪਹੁੰਚਣ ਤੱਕ ਲੜਖੜਾਉਂਦੀ ਰਹੀ। ਇਸ ਵਿਚ ਪਦਮ ਨੂੰ ਆਪਣੇ ਪਤੀ ਦਿਖਾਈ ਨਹੀਂ ਦਿੱਤੇ ਤਾਂ ਉਸ ਨੇ ਆਪਣੀ 'ਚ ਛਾਲ ਮਾਰਨ ਦਾ ਫ਼ੈਸਲਾ ਕੀਤਾ। ਪਦਮ ਨੇ ਪਤੀ ਨੂੰ ਕਿਸੇ ਤਰ੍ਹਾਂ ਪਾਣੀ 'ਚੋਂ ਥੋੜ੍ਹਾ ਉੱਪਰ ਚੁੱਕ ਲਿਆ ਅਤੇ ਉਹ ਕੰਧ ਦੇ ਸਹਾਰੇ ਉਦੋਂ ਤੱਕ ਟਿਕਾਏ ਰਹੀ ਜਦੋਂ ਤੱਕ ਕਿ ਫਾਇਰ ਫੋਰਸ ਦੀ ਟੀਮ ਨਹੀਂ ਆ ਗਈ। ਪਿਰਾਵੋਮ ਨਿਲਯਮ ਤੋਂ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਰੱਸੀਆਂ ਅਤੇ ਜਾਲ ਦੀ ਮਦਦ ਨਾਲ ਦੋਵਾਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸੋਸ਼ਲ ਮੀਡੀਆ 'ਤੇ ਹੁਣ ਪਤਨੀ ਦੀ ਬਹਾਦਰੀ ਅਤੇ ਆਪਣੇ ਪਤੀ ਦੇ ਪ੍ਰਤੀ ਪਿਆਰ ਦੀ ਤਾਰੀਫ਼ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਜ਼ਿਲ੍ਹੇ 'ਚ Internet ਸੇਵਾਵਾਂ ਬੰਦ! 25 ਸਾਲਾ ਨੌਜਵਾਨ ਦੀ ਮੌਤ ਮਗਰੋਂ ਭਖਿਆ ਮਾਮਲਾ
NEXT STORY