ਗਾਜੀਆਬਾਦ—ਹਨੀਮੂਨ ਲਈ ਸਵਿਟਜ਼ਰਲੈਂਡ ਦੀ ਥਾਂ ਪਤੀ ਦਾਰਜੀਲਿੰਗ ਲੈ ਗਿਆ ਤਾਂ ਪਤਨੀ ਨੇ ਕਾਫੀ ਹੰਗਾਮਾ ਕਰ ਦਿੱਤਾ। ਹੰਗਾਮਾ ਇੰਨਾ ਵੱਧ ਗਿਆ ਕਿ ਦੋਵਾਂ ਦੇ ਵਿਚਾਲੇ ਤਣਾਅ ਕਾਫੀ ਵੱਧ ਗਿਆ। ਪਤੀ ਨੇ ਦੋਸ਼ ਲਗਾਇਆ ਕਿ ਕਾਫੀ ਸਮਝਾਉਣ ਤੋਂ ਬਾਅਦ ਵੀ ਪਤਨੀ ਨੇ ਕੋਈ ਗੱਲ ਨਹੀਂ ਮੰਨੀ। ਪਤਨੀ ਨੇ ਲਗਭਗ 1 ਸਾਲ ਪਹਿਲਾ ਏਟਾ ਦੀ ਅਦਾਲਤ 'ਚ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ, ਜਿਸ ਤੋਂ ਪਰੇਸ਼ਾਨ ਹੋ ਕੇ ਪਤੀ ਨੇ 4 ਮਹੀਨੇ ਪਹਿਲਾਂ ਅਦਾਲਤ 'ਚ ਤਲਾਕ ਦੇ ਲਈ ਅਰਜੀ ਲਗਾ ਦਿੱਤੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ।
ਅਦਾਲਤ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਮਸ਼ਹੂਰ ਲੋਹਾ ਕਾਰੋਬਾਰੀ ਦਾ ਵਿਆਹ 10 ਨਵੰਬਰ 2016 ਨੂੰ ਏਟਾ ਦੀ ਰਹਿਣ ਵਾਲੀ ਅਮੀਰ ਪਰਿਵਾਰ ਦੀ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਨੇ ਹਨੀਮੂਨ 'ਤੇ ਜਾਣ ਲਈ ਸਵਿਟਜ਼ਰਲੈਂਡ ਜਾਣ ਦੀ ਇੱਛਾ ਪ੍ਰਗਟਾਈ ਪਰ ਪਤੀ ਨੇ ਪਹਿਲਾਂ ਤੋਂ ਹੀ ਦਾਰਜੀਲਿੰਗ ਦੀ ਟਿਕਟ ਬੁੱਕ ਕਰਵਾ ਰੱਖੀ ਸੀ। ਪਤੀ ਨੇ ਦੱਸਿਆ ਹੈ ਕਿ ਕਾਫੀ ਸਮਝਾਉਣ ਤੋਂ ਬਾਅਦ ਵੀ ਪਤਨੀ ਨੂੰ ਦਾਰਜੀਲਿੰਗ ਲੈ ਗਿਆ ਪਰ ਉੱਥੇ ਪਹੁੰਚਣ 'ਤੇ ਪਤਨੀ ਨੇ ਕਾਫੀ ਹੰਗਾਮਾ ਕੀਤਾ। ਪਤੀ ਨੇ ਇਹ ਵੀ ਦੱਸਿਆ ਕਿ ਪਤਨੀ ਨੇ ਮੈਨੂੰ ਕਿਹਾ ਸੀ, ''ਜੇਕਰ ਸਵਿਟਜ਼ਰਲੈਂਡ ਜਾਂਦੇ ਤਾਂ ਉੱਥੇ ਪਹੁੰਚ ਕੇ ਸਾੜੀ 'ਚ ਚਾਂਦਨੀ ਪਿਕਚਰ ਦੇ ਸੀਨ ਤਰ੍ਹਾਂ ਫੋਟੋਸ਼ੂਟ ਕਰਵਾਉਂਦੀ ਪਰ ਮੇਰਾ ਸੁਪਨਾ ਪੂਰਾ ਨਹੀਂ ਹੋਇਆ।''
ਪਤਨੀ ਨੇ ਇਹ ਵੀ ਦੱਸਿਆ ਕਿ ਇਸ ਸੁਪਨੇ ਨੂੰ ਮੈਂ ਵਿਆਹ ਹੋਣ ਤੋਂ ਪਹਿਲਾਂ ਦੇਖਿਆ ਕਰਦੀ ਸੀ, ਤੁਸੀਂ ਮੇਰੇ ਲਾਇਕ ਨਹੀਂ ਹੋ, ਜਦੋਂ ਤੁਸੀਂ ਮੇਰੀ ਇੰਨੀ ਇੱਛਾ ਪੂਰੀ ਨਹੀਂ ਕਰ ਸਕਦੇ ਹੋ ਤਾਂ ਮੇਰੇ ਲਈ ਹੋਰ ਕੀ ਕਰੋਗੇ। ਪਤੀ ਨੇ ਦੱਸਿਆ ਹੈ ਕਿ ਬਹੁਤ ਸਮਝਾਉਣ ਤੋਂ ਬਾਅਦ ਵੀ ਉਹ ਸਵਿਟਜ਼ਰਲੈਂਡ ਜਾਣ ਦੀ ਗੱਲ 'ਤੇ ਅੜੀ ਰਹੀ। ਬਾਅਦ 'ਚ ਕਾਰੋਬਾਰੀ ਨੇ ਸਵਿਟਜ਼ਰਲੈਂਡ ਜਾਣ ਦੀ ਗੱਲ ਕੀਤੀ ਤਾਂ ਪਤਨੀ ਨੇ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਤੁਹਾਡੇ ਨਾਲ ਜੀਵਨ ਚਲਾਉਣਾ ਸੰਭਵ ਨਹੀਂ ਹੈ।
ਦੋਸ਼ ਹੈ ਕਿ ਪਤਨੀ ਵਿਆਹ ਦੇ 4 ਮਹੀਨਿਆਂ ਬਾਅਦ ਪੇਕੇ ਚਲੀ ਗਈ। ਪਤੀ ਨੇ ਕਾਫੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਪਤੀ ਨੇ ਦੱਸਿਆ ਹੈ ਜਦੋਂ ਲਗਭਗ 1 ਸਾਲ ਪਹਿਲਾ ਏਟਾ ਦੀ ਅਦਾਲਤ 'ਚ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਤਾਂ ਇਸ ਤੋਂ ਪਰੇਸ਼ਾਨ ਹੋ ਕੇ ਹੁਣ ਕਾਰੋਬਾਰੀ ਨੇ ਅਦਾਲਤ 'ਚ ਅਰਜੀ ਦੇ ਕੇ ਤਲਾਕ ਦੀ ਗੁਹਾਰ ਲਗਾਈ ਸੀ।
ਚਿਦਾਂਬਰਮ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- 'ਕਿੱਥੇ ਹਨ ਚੰਗੇ ਦਿਨ'
NEXT STORY