ਪੱਛਮੀ ਬੰਗਾਲ- ਪੱਛਮੀ ਬੰਗਾਲ 'ਚ ਇਕ ਵਾਰ ਫਿਰ ਦਿੱਲੀ ਵਿਚ ਹੋਏ ਸ਼ਰਧਾ ਵਾਲਕਰ ਵਰਗੀ ਘਟਨਾ ਵਾਪਰੀ। ਕੋਲਕਾਤਾ 'ਚ ਜ਼ਮੀਨ ਨੂੰ ਲੈ ਕੇ ਹੋਏ ਝਗੜੇ 'ਚ ਪਤੀ ਨੇ ਆਪਣੀ ਪਤਨੀ ਨੂੰ 6 ਟੁੱਕੜਿਆਂ 'ਚ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਨੇ ਪੁਲਸ ਤੋਂ ਬਚਣ ਲਈ ਲਾਸ਼ ਦੇ ਟੁੱਕੜਿਆਂ ਨੂੰ ਨਹਿਰ 'ਚ ਸੁੱਟ ਦਿੱਤਾ ਅਤੇ ਫਿਰ ਖ਼ੁਦ ਹੀ ਥਾਣੇ ਪਹੁੰਚ ਗਿਆ।
55 ਸਾਲਾ ਨੁਰੂਦੀਨ ਮੰਡਲ ਨੇ ਜ਼ਮੀਨ ਲਈ ਆਪਣੀ ਪਤਨੀ ਸਾਇਰਾ ਬਾਨੋ (50) ਨੂੰ ਬਹੁਤ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਮਗਰੋਂ ਪਤੀ ਨੇ ਪਤਨੀ ਦੀ ਲਾਸ਼ ਨੂੰ 6 ਟੁੱਕੜਿਆਂ ਵਿਚ ਵੱਢਿਆ ਅਤੇ ਫਿਰ ਇਕ ਥੈਲੇ 'ਚ ਭਰ ਕੇ ਨਹਿਰ 'ਚ ਸੁੱਟ ਦਿੱਤਾ। ਉਸ ਦੀ ਵਿਆਹੁਤਾ ਧੀ ਨੇ ਇਸ ਘਟਨਾ ਦਾ ਖ਼ੁਲਾਸਾ ਕੀਤਾ। ਧੀ ਨੇ ਮਾਂ ਦੇ ਮੋਬਾਇਲ ਫੋਨ 'ਤੇ ਫ਼ੋਨ ਦੇ ਜਦੋਂ ਧੱਬੇ ਵੇਖੇ ਤਾਂ ਕਤਲ ਦਾ ਖ਼ੁਲਾਸਾ ਹੋਇਆ।
ਪੁਲਸ ਨੇ ਦੋਸ਼ੀ ਤੋਂ ਜਦੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਨਹਿਰ ਤੋਂ ਲਾਸ਼ ਦੇ ਟੁੱਕੜਿਆਂ ਨੂੰ ਵੀ ਬਰਾਮਦ ਕਰ ਲਿਆ। ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਪਹਿਲਾਂ ਪਤਨੀ ਦਾ ਗਲ਼ਾ ਵੱਢਿਆ ਅਤੇ ਫਿਰ ਉਸ ਦੇ ਸਰੀਰ ਦੇ ਟੁੱਕੜੇ ਕੀਤੇ। ਧੀ ਮਣੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੇ ਨਾਂ 'ਤੇ ਸ਼੍ਰੀਨਗਰ ਵਿਚ ਇਕ ਘਰ ਹੈ, ਜਿਸ ਨੂੰ ਪਿਤਾ ਹੜੱਪਣਾ ਚਾਹੁੰਦੇ ਸਨ ਪਰ ਮਾਂ ਨੇ ਉਹ ਘਰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਚੱਲਦੇ ਮਾਂ ਦਾ ਕਤਲ ਕਰ ਦਿੱਤਾ ਗਿਆ।
ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸਿਆਸੀਕਰਨ ਕਰ ਰਹੀ ਕਾਂਗਰਸ : ਤਰੁਣ ਚੁੱਘ
NEXT STORY