ਨਵੀਂ ਦਿੱਲੀ,(ਕ.)– 12 ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਹੋਏ ਹਮਲੇ ’ਚ ਸ਼ਹੀਦ ਹੋਏ 40 ਜਵਾਨਾਂ ਦੇ ਬਦਲੇ ਵਜੋਂ ਭਾਰਤੀ ਹਵਾਈ ਫੌਜ ਵਲੋਂ ਕੀਤੇ ਗਏ ਏਅਰ ਸਟ੍ਰਾਈਕ ਦਾ ਭਾਜਪਾ ਵਲੋਂ ਸਿਆਸੀ ਲਾਹਾ ਲੈਣ ਬਾਰੇ ਥੋਡ਼੍ਹਾ ਖਦਸ਼ਾ ਹੈ। ਘੱਟੋ-ਘੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਪਾਰਟੀ ਨੇਤਾਵਾਂ ਵਲੋਂ ਦਿੱਤੇ ਗਏ ਬਿਆਨਾਂ ਤੋਂ ਤਾਂ ਇਹੀ ਲੱਗਦਾ ਹੈ। ਕੀ ਇਸ ਨਾਲ ਭਾਜਪਾ ਨੂੰ ਆਉਂਦੀਆਂ ਚੋਣਾਂ ’ਚ ਕੋਈ ਫਾਇਦਾ ਮਿਲੇਗਾ? ਕੋਈ ਇਸ ਦਾ ਜਵਾਬ ਨਹੀਂ ਦੇ ਸਕਦਾ। ਚੋਣ ਨਤੀਜੇ ਖਾਸ ਤੌਰ ’ਤੇ ਲੋਕ ਸਭਾ ’ਚ ਕਈ ਚੀਜ਼ਾਂ ’ਤੇ ਨਿਰਭਰ ਕਰਦੇ ਹਨ।
ਭਾਰਤ ਨੇ ਆਜ਼ਾਦੀ ਤੋਂ ਬਾਅਦ 4 ਲਡ਼ਾਈਆਂ ਲਡ਼ੀਆਂ ਹਨ 1948 ’ਚ ਪਾਕਸਿਤਾਨ ਵਿਰੁੱਧ, 1962 ’ਚ ਚੀਨ ਵਿਰੁੱਧ, 1965 ਤੇ 1971 ’ਚ ਮੁਡ਼ ਪਾਕਿਸਤਾਨ ਵਿਰੁੱਧ। 1999 ’ਚ ਕਾਰਗਿਲ ’ਚ ਪਾਕਿਸਤਾਨੀ ਘੁਸਪੈਠ ਤੋਂ ਬਾਅਦ ਫੌਜ ਦਾ ਐਕਸ਼ਨ ਛੋਟਾ ਹੀ ਸੀ। 1962 ਤੋਂ ਇਲਾਵਾ ਭਾਰਤ ਕਦੇ ਵੀ ਜੰਗ ਨਹੀਂ ਹਾਰਿਆ। ਹਾਲਾਂਕਿ ਸੱਤਾਧਾਰੀ ਪਾਰਟੀ ਦੇ ਭਵਿੱਖ ਤੇ ਜੰਗ ਦੇ ਨਤੀਜਿਆਂ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਭਾਰਤ 1962 ਤੇ 1967 ਦੀਆਂ ਆਮ ਚੋਣਾਂ ਵਿਚਾਲੇ ਜਿੱਤਿਆ (1965) ਤੇ ਹਾਰਿਆ (1962)। ਕਾਂਗਰਸ, ਜੋ ਕਿ ਦੋਵਾਂ ਜੰਗਾਂ ਦੌਰਾਨ ਸੱਤਾ ’ਚ ਸੀ, ਨੇ ਦੋਵਾਂ ਚੋਣਾਂ ਦੌਰਾਨ ਸੀਟਾਂ ਤੇ ਵੋਟਾਂ ’ਚ ਨੁਕਸਾਨ ਹਾਸਲ ਕੀਤਾ। ਹਾਲਾਂਕਿ 1971 ਦੀ ਜੰਗ ਤੋਂ ਬਾਅਦ ਪਾਰਟੀ ਨੇ ਪਹਿਲਾਂ ਹੋਏ ਨੁਕਸਾਨ ਦੀ ਭਰਪਾਈ ਕਰ ਲਈ। ਇਸ ਦਾ ਫਾਇਦਾ ਇੰਦਰਾ ਗਾਂਧੀ ਨੂੰ ਮਾਰਚ 1971 ਦੀਆਂ ਚੋਣਾਂ ’ਚ ਮਿਲਿਆ। ਬਾਅਦ ’ਚ 1975 ’ਚ ਲਾਈ ਗਈ ਐਮਰਜੈਂਸੀ ਕਾਰਨ ਹਾਲਾਂਕਿ ਕਾਂਗਰਸ ਨੂੰ 1977 ’ਚ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਗਿਲ ਜੰਗ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਲੜੀ ਗਈ ਸੀ। 1999 ’ਚ ਭਾਜਪਾ ਦੀ ਸੱਤਾ ’ਚ ਮੁੜ ਵਾਪਸੀ ਹੋਈ ਪਰ ਇਸ ਦੀਆਂ ਸੀਟਾਂ ਦੀ ਗਿਣਤੀ 1998 ਜਿੰਨੀ ਹੀ ਰਹੀ।
ਇਹ ਗੱਲ ਪੱਕੀ ਹੈ ਕਿ ਭਾਰਤੀਆਂ ਦੀ ਅੱਤਵਾਦੀ ਹਮਲੇ ਤੇ ਸਿੱਧੀ ਫੌਜੀ ਕਾਰਵਾਈ ਪ੍ਰਤੀ ਵੱਖ-ਵੱਖ ਪ੍ਰਤੀਕਿਰਿਆ ਹੈ। ਉਦਾਹਰਨ ਦੇ ਤੌਰ ’ਤੇ ਅਟਲ ਬਿਹਾਰੀ ਵਾਜਪਾਈ ਤੇ ਮਨਮੋਹਨ ਸਿੰਘ ਸਰਕਾਰ ਨੇ 2001 ’ਚ ਸੰਸਦ ’ਤੇ ਹੋਏ ਹਮਲੇ ਤੇ 2008 ’ਚ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੌਜੀ ਕਾਰਵਾਈ ਦਾ ਫੈਸਲਾ ਕੀਤਾ ਸੀ। ਵਾਜਪਾਈ 2004 ’ਚ ਹਾਰ ਗਏ ਸਨ ਜਦਕਿ ਕਾਂਗਰਸ 2009 ਦੀਆਂ ਚੋਣਾਂ ’ਚ ਮੁੜ ਚੁਣੀ ਗਈ ਸੀ।
ਇਥੋਂ ਤੱਕ ਕਿ 2016 ’ਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਜਪਾ ਦਾ ਚੋਣ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ। ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਜਪਾ ਨੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਵੱਡੀ ਜਿੱਤ ਹਾਸਲ ਕੀਤੀ ਜਦਕਿ ਉਸੇ ਦੌਰਾਨ ਭਾਜਪਾ ਕਰਨਾਟਕ ’ਚ ਮੁੜ ਸਰਕਾਰ ਨਹੀਂ ਬਣਾ ਸਕੀ ਤੇ ਕੁਝ ਹੋਰ ਹਿੰਦੀ ਭਾਸ਼ੀ ਇਲਾਕਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਉਸ ਨੂੰ ਹਾਰ ਝੱਲਣੀ ਪਈ।
ਮੱਧ ਪ੍ਰਦੇਸ਼ ਦੌਰੇ 'ਤੇ ਮੋਦੀ (ਪੜ੍ਹੋ 5 ਮਾਰਚ ਦੀਆਂ ਖਾਸ ਖਬਰਾਂ)
NEXT STORY