ਨਵੀਂ ਦਿੱਲੀ (ਭਾਸ਼ਾ)— ਸ਼ਰਾਬ ਬਣਾਉਣ ਵਾਲੀ ਇਜ਼ਰਾਇਲੀ ਕੰਪਨੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਬਰਾਂਡ ਦੀ ਸ਼ਰਾਬ ਨੂੰ ਨਾ ਸਿਰਫ ਬਾਜ਼ਾਰ ਤੋਂ ਵਾਪਸ ਲੈ ਲਿਆ ਹੈ, ਸਗੋਂ ਕਿ ਉਸ ਦਾ ਉਤਪਾਦਨ ਵੀ ਬੰਦ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਮਾਮਲੇ ਨੂੰ ਪਿਛਲੇ ਹਫਤੇ ਰਾਜ ਸਭਾ 'ਚ ਚੁੱਕਣ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੈ ਸਿੰਘ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ। ਚਿੱਠੀ ਵਿਚ ਜੈਸ਼ੰਕਰ ਨੇ ਦੱਸਿਆ ਕਿ ਕੰਪਨੀ ਨੇ ਇਸ ਮਾਮਲੇ 'ਚ ਭਾਰਤ ਸਰਕਾਰ ਅਤੇ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ 'ਤੇ ਮੁਆਫ਼ੀ ਵੀ ਮੰਗ ਲਈ ਹੈ। ਸੰਜੈ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਜੈਸ਼ੰਕਰ ਨੇ ਚਿੱਠੀ 'ਚ ਕਿਹਾ ਹੈ ਕਿ ਸਰਕਾਰ ਨੇ ਇਜ਼ਰਾਇਲ 'ਚ ਭਾਰਤੀ ਦੂਤਘਰ ਦੇ ਜ਼ਰੀਏ ਇਸ ਵਿਸ਼ੇ ਨੂੰ ਉਕਤ ਕੰਪਨੀ ਸਾਹਮਣੇ ਚੁੱਕਿਆ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਕੰਪਨੀ ਨੇ ਬਾਪੂ ਦੀ ਤਸਵੀਰ ਵਾਲੀ ਸ਼ਰਾਬ ਦੀਆਂ ਬੋਤਲਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਨਾਲ ਹੀ ਉਸ ਬਰਾਂਡ ਦੀ ਸ਼ਰਾਬ ਦਾ ਉਤਪਾਦਨ ਅਤੇ ਬਾਜ਼ਾਰ ਵਿਚ ਸਪਲਾਈ ਵੀ ਬੰਦ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੰਸਦ ਦੇ ਉੱਚ ਸਦਨ (ਰਾਜ ਸਭਾ) ਵਿਚ ਸੰਜੈ ਸਿੰਘ ਨੇ 2 ਜੁਲਾਈ ਨੂੰ ਇਹ ਮੁੱਦਾ ਚੁੱਕਿਆ ਸੀ। ਇਸ 'ਤੇ ਸਮੁੱਚੇ ਸਦਨ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਰਕਾਰ ਤੋਂ ਇਸ ਦਿਸ਼ਾ ਵਿਚ ਪ੍ਰਭਾਵੀ ਕਦਮ ਚੁੱਕਣ ਦੀ ਮੰਗ ਕੀਤੀ ਸੀ। ਸੰਜੈ ਸਿੰਘ ਨੂੰ ਲਿਖੀ ਚਿੱਠੀ ਵਿਚ ਜੈਸ਼ੰਕਰ ਨੇ ਕਿਹਾ, ''ਇਸ ਮੁੱਦੇ 'ਤੇ ਅਸੀਂ ਵੀ ਤੁਹਾਡੇ ਗੁੱਸੇ ਨਾਲ ਸਹਿਮਤੀ ਰੱਖਦੇ ਹਾਂ। ਸਾਡੇ ਇਜ਼ਰਾਇਲ ਸਥਿਤ ਦੂਤਘਰ ਨੇ ਇਸ ਵਿਸ਼ੇ ਨੂੰ ਉੱਕਤ ਕੰਪਨੀ ਸਾਹਮਣੇ ਚੁੱਕਿਆ ਹੈ, ਜਿਸ ਤੋਂ ਬਾਅਦ ਕੰਪਨੀ ਵਿਰੁੱਧ ਕਾਰਵਾਈ ਕੀਤੀ ਗਈ।
...ਜਦੋਂ ਵਕੀਲਾਂ ਨੇ ਕਿਹਾ- ਵੈਲਕਮ ਟੂ ਪਟਨਾ, ਰਾਹੁਲ ਬੋਲੇ- ਥੈਂਕਿਊ
NEXT STORY