ਨੈਸ਼ਨਲ ਡੈਸਕ- ਬਰਸਾਤ ਦੀ ਮਾਰ ਤੋਂ ਬਾਅਦ ਹੁਣ ਲੋਕਾਂ ਨੂੰ ਠੰਡ ਦੀ ਮਾਰ ਝੱਲਣ ਲਈ ਵੀ ਤਿਆਰ ਹੋਣਾ ਪਵੇਗਾ। ਮੌਸਮ ਵਿਭਾਗ ਦੇ ਅਨੁਸਾਰ ਇਸ ਵਾਰ ਠੰਡ ਦੀਵਾਲੀ ਤੋਂ ਪਹਿਲਾਂ ਅਕਤੂਬਰ 'ਚ ਹੀ ਦਸਤਕ ਦੇ ਸਕਦੀ ਹੈ। ਇਸ ਦੌਰਾਨ ਲਾ ਨੀਨਾ ਦੇ ਐਕਟਿਵ ਹੋਣ ਦੀ ਪੂਰੀ ਸੰਭਾਵਨਾ ਹੈ।
ਲਾ ਨੀਨਾ ਕੀ ਹੈ?
ਲਾ ਨੀਨਾ ਉਸ ਵੇਲੇ ਹੁੰਦਾ ਹੈ ਜਦੋਂ ਭੂ-ਮੱਧ ਰੇਖਾ ਨੇੜੇ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਆਮ ਤੋਂ ਘੱਟ ਹੋ ਜਾਂਦਾ ਹੈ। ਇਸ ਨਾਲ ਵਾਤਾਵਰਣ 'ਚ ਵੱਡੇ ਪੱਧਰ 'ਤੇ ਤਬਦੀਲੀਆਂ ਆਉਂਦੀਆਂ ਹਨ ਅਤੇ ਦੁਨੀਆਂ ਭਰ ਦੇ ਮੌਸਮ 'ਤੇ ਅਸਰ ਪੈਂਦਾ ਹੈ।
ਇਸ ਦਾ ਕਾਰਨ:
- ਭਾਰਤ 'ਚ ਔਸਤ ਤੋਂ ਵੱਧ ਠੰਡ ਪੈ ਸਕਦੀ ਹੈ।
- ਲੰਬੇ ਸਮੇਂ ਤੱਕ ਪਾਲਾ ਪੈਣ ਦੀ ਸੰਭਾਵਨਾ ਹੈ।
- ਹਿਮਾਲਿਆਈ ਇਲਾਕਿਆਂ 'ਚ ਭਾਰੀ ਬਰਫਬਾਰੀ ਹੋ ਸਕਦੀ ਹੈ।
- ਇਸ ਦਾ ਅਸਰ ਖੇਤੀਬਾੜੀ, ਪਾਣੀ ਸਪਲਾਈ, ਬਿਜਲੀ ਦੀ ਮੰਗ ਅਤੇ ਸਥਾਨਕ ਈਕੋਸਿਸਟਮ 'ਤੇ ਵੀ ਪਵੇਗਾ।
ਅਮਰੀਕੀ ਏਜੰਸੀਆਂ ਅਤੇ IMD ਦਾ ਅਲਰਟ
- ਅਮਰੀਕੀ Climate Prediction Center (CPC) ਨੇ 11 ਸਤੰਬਰ 2025 ਨੂੰ ਲਾ ਨੀਨਾ ਵਾਚ ਜਾਰੀ ਕੀਤੀ।
- ਏਜੰਸੀ ਨੇ ਅਕਤੂਬਰ ਤੋਂ ਦਸੰਬਰ 2025 ਵਿਚ ਲਾ ਨੀਨਾ ਵਿਕਸਿਤ ਹੋਣ ਦੀ 71 ਫੀਸਦੀ ਸੰਭਾਵਨਾ ਜਤਾਈ ਹੈ।
- ਦਸੰਬਰ 2025 ਤੋਂ ਫਰਵਰੀ 2026 ਵਿਚ ਇਹ ਸੰਭਾਵਨਾ 54 ਫੀਸਦੀ ਤੱਕ ਘੱਟ ਹੋ ਸਕਦੀ ਹੈ।
- ਭਾਰਤੀ ਮੌਸਮ ਵਿਭਾਗ (IMD) ਨੇ ਵੀ ਆਪਣੇ ਨਵੇਂ ENSO ਬੁਲੇਟਿਨ 'ਚ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਲਾ ਨੀਨਾ ਹੋਣ ਦੇ 50 ਫੀਸਦੀ ਤੋਂ ਵੱਧ ਚਾਂਸ ਹਨ।
ਠੰਡ ਵਿਖਾਏਗੀ ਤੇਵਰ
IMD ਦੇ ਅਧਿਕਾਰੀਆਂ ਦੇ ਅਨੁਸਾਰ, ਲਾ ਨੀਨਾ ਵਾਲੇ ਸਾਲ ਆਮ ਸਾਲਾਂ ਨਾਲੋਂ ਵੱਧ ਠੰਡੇ ਹੁੰਦੇ ਹਨ। ਹਾਲਾਂਕਿ, ਜਲਵਾਯੂ ਪਰਿਵਰਤਨ ਕਾਰਨ ਵੱਧ ਰਹੀ ਗਰਮੀ ਕੁਝ ਹੱਦ ਤੱਕ ਇਸ ਦਾ ਪ੍ਰਭਾਵ ਘਟਾ ਸਕਦੀ ਹੈ। ਫਿਰ ਵੀ ਇਸ ਵਾਰ ਦੀਆਂ ਸਾਰੀਆਂ ਸੰਭਾਵਨਾਵਾਂ ਦੱਸਦੀਆਂ ਹਨ ਕਿ ਸਰਦੀਆਂ ਕਾਫ਼ੀ ਲੰਬੀਆਂ ਅਤੇ ਕਠੋਰ ਹੋਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੱਗ ਗਈਆਂ ਮੌਜਾਂ ! ਕੇਂਦਰ ਨੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਕਰ'ਤਾ ਐਲਾਨ
NEXT STORY