ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਨੇੜੇ ਆਉਂਦਿਆਂ ਹੀ ਲੋਕਾਂ 'ਚ ਉਤਸ਼ਾਹ ਵਧ ਜਾਂਦਾ ਹੈ, ਜਦਕਿ ਕਰਮਚਾਰੀਆਂ ਦੀ ਬੋਨਸ ਦੀ ਉਡੀਕ ਹੋਰ ਜ਼ਿਆਦਾ ਵਧ ਜਾਂਦੀ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਰੇਲਵੇ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਕਰੀਬ 11 ਲੱਖ ਨਾਨ ਗਜਟਿਡ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਕੁੱਲ 1,865.68 ਕਰੋੜ ਰੁਪਏ ਬਣਦਾ ਹੈ।
ਬੁੱਧਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ, ਜਿੱਥੇ ਸਰਕਾਰ ਨੇ ਐਲਾਨ ਕੀਤਾ ਕਿ ਰੇਲਵੇ ਦੇ ਗਰੁੱਪ ਸੀ ਤੇ ਡੀ ਕਰਮਚਾਰੀਆਂ ਨੂੰ ਇਸ ਸਾਲ 78 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ। ਇਸ ਫ਼ੈਸਲੇ ਨਾਲ ਦੇਸ਼ ਦੇ ਲੱਖਾਂ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਤਿਉਹਾਰੀ ਸੀਜ਼ਨ ਦੌਰਾਨ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ- ਓ ਤੇਰੀ..! ਆਹ ਕੀ ਹੋ ਗਿਆ, ਮਿੰਟਾਂ 'ਚ ਜ਼ਮੀਨ 'ਚ ਧਸ ਗਈ ਸੜਕ, ਹੋਸ਼ ਉਡਾ ਦੇਵੇਗੀ ਵੀਡੀਓ
ਬੋਨਸ ਦੀ ਰਾਸ਼ੀ ਸਿੱਧੇ ਕਰਮਚਾਰੀਆਂ ਦੇ ਖਾਤਿਆਂ 'ਚ ਭੇਜੀ ਜਾਵੇਗੀ ਤੇ ਇਸ ਦਾ ਭੁਗਤਾਨ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ। ਇਹ ਬੋਨਸ ਰੇਲਵੇ ਦੇ ਵੱਖ-ਵੱਖ ਕਰਮਚਾਰੀਆਂ ਜਿਵੇਂ- ਟਰੈਕ ਮੈਨੇਜਰ, ਸਟੇਸ਼ਨ ਮਾਸਟਰ, ਲੋਕੋ ਪਾਇਲਟ, ਟਰੇਨ ਮੈਨੇਜਰ, ਟੈਕਨੀਸ਼ੀਅਨ, ਹੈਲਪਰ, ਪਾਇੰਟਸ ਮੈਨ, ਮਿਨਿਸਟ੍ਰੀਅਲ ਸਟਾਫ਼ ਆਦਿ ਨੂੰ ਦਿੱਤਾ ਜਾਂਦਾ ਹੈ, ਜਿਸ ਨੂੰ ਪ੍ਰੋਡਕਟੀਵਿਟੀ ਲਿੰਕਡ ਬੋਨਸ ਕਿਹਾ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੈਣ ਨਾਲ ਸਬੰਧਾਂ ਦੇ ਸ਼ੱਕ 'ਚ ਕੁੱਟ-ਕੁੱਟ ਮਾਰ ਦਿੱਤਾ ਨੌਜਵਾਨ, ਤਿੰਨ ਗ੍ਰਿਫ਼ਤਾਰ
NEXT STORY