ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਲਮਰਗ 'ਚ 'ਖੇਲੋ ਇੰਡੀਆ' ਨੈਸ਼ਨਲ ਵਿੰਟਰ ਗੇਮਜ਼ ਦੇ ਆਯੋਜਨ ਨਾਲ ਜੰਮੂ-ਕਸ਼ਮੀਰ 'ਚ ਖੇਡ ਸੱਭਿਆਚਾਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਇਸ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਤੀਜੇ 'ਖੇਲੋ ਇੰਡੀਆ' ਵਿੰਟਰ ਗੇਮਜ਼ ਖੇਡਾਂ 'ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ। ਇਹ ਖੇਡਾਂ ਗੁਲਮਰਗ ਦੇ ਖ਼ੂਬਸੂਰਤ ਮਾਹੌਲ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਨਾਲ ਜੰਮੂ-ਕਸ਼ਮੀਰ 'ਚ ਖੇਡ ਸੱਭਿਆਚਾਰ ਨੂੰ ਵੀ ਹੁਲਾਰਾ ਮਿਲੇਗਾ।
ਦੱਸ ਦੇਈਏ ਕਿ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਗੁਲਮਰਗ 'ਚ ਖੇਡਾਂ ਦੇ ਤੀਜੇ ਐਡੀਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਜੰਮੂ-ਕਸ਼ਮੀਰ ਦੀ ਵਿੱਤੀ ਸਹਾਇਤਾ ਅਤੇ ਉੱਤਮ ਸਹੂਲਤਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ।
500 ਰੁਪਏ ਲਈ ਕਰ ਦਿੱਤਾ ਕਤਲ, 2 ਭਰਾਵਾਂ ਨੇ ਨੌਜਵਾਨ ਨੂੰ ਮਾਰਿਆ ਚਾਕੂ
NEXT STORY